AD

Type Here to Get Search Results !

ਐੱਨਸੀਸੀ ਕਮਾਂਡਿੰਗ ਅਫਸਰ ਨੇ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦਾ ਕੀਤਾ ਦੌਰਾ

ਮਲਸੀਆਂ: 21 ਪੰਜਾਬ ਬਟਾਲੀਅਨ ਐੱਨਸੀਸੀ ਦੇ ਕਮਾਂਡਿੰਗ ਅਫਸਰ ਕਰਨਲ ਹਿਤੇਸ਼ ਦੁੱਗਲ ਸੈਨਾ ਮੈਡਲ ਅਤੇ ਪ੍ਰਸ਼ਾਸਨਿਕ ਅਧਿਕਾਰੀ ਕਰਨਲ ਵਰਿੰਦਰ ਸਿੰਘ, ਸੂਬੇਦਾਰ ਮੇਜਰ ਜਰਨੈਲ ਸਿੰਘ, ਸੂਬੇਦਾਰ ਸਰਬਜੀਤ ਸਿੰਘ (ਟ੍ਰੇਨਿੰਗ ਜੇਸੀਓ), ਕੈਪਟਨ ਮਹਿੰਦਰ ਸਿੰਘ (ਟ੍ਰੇਨਿੰਗ ਕਲਰਕ) ਤੇ ਸੀਐੱਚਐੱਮ ਰਾਜਵਿੰਦਰ ਸਿੰਘ ਵੱਲੋਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਸਮੁੱਚੇ ਖੇਤਰ ਦੇ ਵਿਦਿਆਰਥੀਆਂ ਨੂੰ ਐੱਨਸੀਸੀ ਤੋਂ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਵੀ ਐੱਨਸੀਸੀ ਨੂੰ ਇਕ ਵਿਸ਼ੇ ਦੇ ਰੂਪ ਵਿਚ ਰੱਖ ਸਕਣਗੇ ਅਤੇ ਇਸ ਵਿਚ ਭਾਗ ਲੈ ਸਕਣਗੇ।

ਕਰਨਲ ਵਰਿੰਦਰ ਸਿੰਘ ਨੇ ਕਿਹਾ ਕਿ ਐੱਨਸੀਸੀ ਕੈਂਪ ਦੌਰਾਨ ਫਾਈਰਿੰਗ ਸਰਗਰਮੀਆਂ, ਵੱਖ-ਵੱਖ ਮੁਕਾਬਲੇਬਾਜ਼ੀਆਂ, ਰਿਪਬਲਿਕ ਪਰੇਡ ਅਤੇ ਵਿਸ਼ੇਸ਼ ਹਦਾਇਤਾਂ ਦਿੰਦੇ ਹੋਏ ਹਥਿਆਰਬੰਦ ਸੈਨਾ ਅਧਿਕਾਰੀ ਬਣਨ ਦੇ ਸਪਨੇ ਨੂੰ ਪੂਰਾ ਕਰਨ ਦਾ ਬਹੁਤ ਵਧੀਆ ਮੌਕਾ ਮਿਲੇਗਾ। ਐੱਨਸੀਸੀ ਵੱਲੋਂ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਨੂੰ ਮਾਨਤਾ ਦਿੱਤੀ ਗਈ ਜਿਸ ਵਿਚ ਸਮੁੱਚੇ ਇਲਾਕੇ ਦੇ ਵਿਦਿਆਰਥੀਆਂ ਨੂੰ ਲਾਭ ਮਿਲੇਗਾ।

ਇਸ ਮੌਕੇ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਮਲਸੀਆਂ ਦੇ ਟਰੱਸਟੀ ਰਾਮ ਮੂਰਤੀ, ਵਾਈਸ ਪ੍ਰਿੰਸੀਪਲ ਸੰਦੀਪ ਕੌਰ ਤੇ ਐਡਮਿਨ ਹੈੱਡ ਤੇਜਪਾਲ ਸਿੰਘ ਵੱਲੋਂ ਸਕੂਲ ਵਿਚ ਆਏ ਹੋਏ ਸਾਰੇ ਮਹਿਮਾਨਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt