AD

Type Here to Get Search Results !

ਸ਼ਾਹਕੋਟ ‘ਚ 12 ਸਕੂਲਾਂ ਦੇ 1500 ਤੋਂ ਵੱਧ ਵਿਦਿਆਰਥੀਆਂ ਦੀ ਹੋਈ ਕੋਰੋਨਾ ਜਾਂਚ

ਸਾਰਿਆਂ ਦੀ ਰਿਪੋਰਟ ਆਈ ਨੈਗੇਟਿਵ, ਸੀਐਚਸੀ ਸ਼ਾਹਕੋਟ ਦੀਆਂ ਸੈਂਪਲਿੰਗ ਟੀਮਾਂ ਰੋਜ਼ਾਨਾ ਕਰ ਰਹੀਆਂ ਜਾਂਚ

ਸ਼ਾਹਕੋਟ : ਸਕੂਲਾਂ 'ਚ ਪੜ੍ਹਾਈ ਸ਼ੁਰੂ ਹੋ ਜਾਣ ਤੇ ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੇ ਡਰ ਵਿਚਕਾਰ ਸਿਹਤ ਵਿਭਾਗ ਦੀਆਂ ਟੀਮਾਂ ਰੋਜ਼ਾਨਾ ਸਕੂਲਾਂ 'ਚ ਜਾ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਕੋਰੋਨਾ ਜਾਂਚ ਕਰ ਰਹੀਆਂ ਹਨ। ਸੀਐਚਸੀ ਸ਼ਾਹਕੋਟ ਦੀ ਸੈਂਪਲਿੰਗ ਟੀਮਾਂ ਰੋਜ਼ਾਨਾ ਦੋ ਸਕੂਲਾਂ 'ਚ ਜਾਂਦੀਆਂ ਹਨ ਅਤੇ ਔਸਤਨ 150 ਸੈਂਪਲ ਲੈ ਰਹੀਆਂ ਹਨ। ਰਾਹਤ ਦੀ ਗੱਲ ਇਹ ਹੈ ਅਜੇ ਤੱਕ ਲਏ ਗਏ 1520 ਸੈਂਪਲਾਂ ਵਿਚੋਂ ਸਾਰੀਆਂ ਰਿਪੋਰਟਾਂ ਨੈਗੇਟਿਵ ਆਈਆਂ ਹਨ। ਦੂਜੇ ਪਾਸੇ ਅਧਿਆਪਕਾਂ ਅਤੇ ਨਾਨ-ਟੀਚਿੰਗ ਸਟਾਫ ਦਾ 100 ਫੀਸਦੀ ਟੀਕਾਕਰਨ ਪੂਰਾ ਕਰਨ ਲਈ ਕੈਂਪ ਲਗਾਏ ਜਾ ਰਹੇ ਹਨ।

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਸਕੂਲ ਖੁੱਲਣ ਤੋਂ ਬਾਅਦ ਰਾਜ ਦੇ ਕੁਝ ਜਿਲਿਆਂ ਵਿਚ ਬੱਚਿਆਂ ਦੇ ਕੋਰੋਨਾ ਪਾਜ਼ੇਟਿਵ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਤੋਂ ਬਾਅਦ ਸਰਕਾਰ ਨੇ ਆਦੇਸ਼ ਜਾਰੀ ਕੀਤੇ ਹਨ ਕਿ ਖੇਤਰ ਦੇ ਸਾਰੇ ਸਕੂਲਾਂ 'ਚ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਕੋਰੋਨਾ ਸੈਂਪਲ ਕੁਝ ਸਮੇਂ ਬਾਅਦ ਲਏ ਜਾਂਦੇ ਰਹਿਣ। ਸੀਐਚਸੀ ਦੀਆਂ ਟੀਮਾਂ ਰੋਜ਼ਾਨਾ ਵੱਖ-ਵੱਖ ਸਕੂਲਾਂ 'ਚ ਜਾ ਕੇ ਸੈਂਪਲ ਲੈਂਦੀਆਂ ਹਨ। ਅਜੇ ਤੱਕ ਸਾਰੀ ਰਿਪੋਰਟਾਂ ਨੈਗੇਟਿਵ ਆਈਆਂ ਹਨ।


ਕੋਰੋਨਾ ਤੋਂ ਬਚਾਅ ਦੇ ਦੱਸੇ ਜਾ ਰਹੇ ਉਪਾਅ    

ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਸਕੂਲਾਂ 'ਚ ਜਾ ਕੇ ਸਿਰਫ਼ ਕੋਰੋਨਾ ਸੈਂਪਲ ਹੀ ਨਹੀਂ ਲੈਂਦੀਆਂ, ਸਗੋਂ ਸਾਰੇ ਬੱਚਿਆਂ ਨੂੰ ਇੱਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ, ਹਮੇਸ਼ਾ ਮਾਸਕ ਪਾਉਣ, ਇੱਧਰ-ਉੱਧਰ ਹੱਥ ਨਾ ਲਗਾਉਣ ਅਤੇ ਵਾਰ-ਵਾਰ ਹੱਥ ਧੋਣ ਦੇ ਬਾਰੇ 'ਚ ਵੀ ਦੱਸਦੀਆਂ ਹਨ, ਤਾਂ ਜੋ ਉਹ ਕੋਰੋਨਾ ਤੋਂ ਬਚੇ ਰਹਿਣ। ਸੈਂਪਲਿੰਗ ਕਰਨ ਵਾਲੀ ਟੀਮ 'ਚ ਰਾਸ਼ਟਰੀ ਬਾਲ ਸਵਾਸਥ ਕਾਰਜਕ੍ਰਮ ਦੇ ਡਾਕਟਰ ਧੀਰਜ ਕੁਮਾਰ, ਡਾ. ਪੂਨਮ ਯਾਦਵ ਅਤੇ ਸਟਾਫ ਨਰਸ ਰਾਜਦੀਪ ਕੌਰ, ਸੀਐਚਓ ਡਾ. ਆਕਾਂਛਾ ਧੀਮਾਨ, ਰਮਨਜੋਤ ਕੌਰ, ਸਤਨਾਮ ਸਿੰਘ, ਨੋਬੀਆ, ਪਵਨਦੀਪ ਕੌਰ, ਕਮਲਜੀਤ ਕੌਰ, ਰਵਨੀਤ ਕੌਰ, ਕਿਰਨਜੀਤ ਕੌਰ, ਅਵਨੀਤ ਕੌਰ, ਬਲਜੀਤ ਕੌਰ, ਰਾਕੇਸ਼ ਕੁਮਾਰ, ਸੁਮਨਦੀਪ ਕੌਰ, ਫਾਰਮਾਸਿਸਟ ਕਵਿਤੋਜ ਅਤੇ ਹੋਰ ਕਰਮਚਾਰੀ ਸ਼ਾਮਲ ਹਨ।


ਬੱਚੇ ਦਾ ਡਰ ਦੂਰ ਕਰਨ ਤੋਂ ਬਾਅਦ ਹੀ ਲਿਆ ਜਾਂਦਾ ਹੈ ਸੈਂਪਲ

ਬੀਤੇ ਲਗਭਗ ਡੇਢ ਸਾਲ ਤੋਂ ਸੈਂਪਲਿੰਗ 'ਚ ਜੁਟੇ ਡਾ. ਧੀਰਜ ਕੁਮਾਰ ਅਤੇ ਡਾ. ਪੂਨਮ ਯਾਦਵ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਮੁੱਖ ਕੰਮ ਹੀ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ 'ਚ ਜਾ ਕੇ ਬੱਚਿਆਂ ਦੀ ਸਿਹਤ ਜਾਂਚ ਕਰਨਾ ਹੁੰਦਾ ਹੈ। ਕੁਝ ਬੱਚੇ ਉਸ ਜਾਂਚ ਦਰਮਿਆਨ ਵੀ ਅਸਹਿਜ ਮਹਿਸੂਸ ਕਰਦੇ ਰਹੇ ਹਨ। ਅਜਿਹੇ ਵਿਚ ਕੋਰੋਨਾ ਸੈਂਪਲਿੰਗ ਦੇ ਦੌਰਾਨ ਵੀ ਬੱਚਿਆਂ 'ਚ ਇਸਨੂੰ ਲੈ ਕੇ ਡਰ ਬਣ ਜਾਂਦਾ ਹੈ। ਇਸ ਲਈ ਅਸੀਂ ਸਕੂਲ 'ਚ ਪੁੱਜਣ ਤੋਂ ਬਾਅਦ ਪਹਿਲਾਂ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ ਅਤੇ ਉਨ੍ਹਾਂ ਦੇ ਅੰਦਰ ਬੈਠਾ ਡਰ ਦੂਰ ਕਰਦੇ ਹਾਂ। ਉਸ ਤੋਂ ਬਾਅਦ ਹੀ ਸੈਂਪਲ ਲਿਆ ਜਾਂਦਾ ਹੈ। ਇਨਾਂ ਹੀ ਨਹੀਂ ਬੱਚਿਆਂ ਨੂੰ ਇੱਕ-ਇੱਕ ਕਰਕੇ ਕਮਰੇ 'ਚ ਬੁਲਾਇਆ ਜਾਂਦਾ ਹੈ, ਤਾਂ ਜੋ ਉਹ ਇੱਕ-ਦੂਜੇ ਨੂੰ ਵੇਖ ਕੇ ਪਰੇਸ਼ਾਨ ਨਾ ਹੋਣ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt