ਸ਼ਾਹਕੋਟ, (ਐੱਮ.ਜੇ ਸਿੰਘ) : ਕੈਨੇਡਾ 'ਚ ਹੋਈਆਂ ਫੈਡਰਲ ਚੋਣਾਂ 'ਚ ਸ਼ਾਹਕੋਟ ਸਬ ਡਵੀਜ਼ਨ ਦੇ ਕਸਬੇ ਮਲਸੀਆਂ ਦਾ ਨਾਮ ਚਮਕਿਆ ਹੈ। ਮਲਸੀਆਂ ਦੇ ਸਿੱਧੂ ਪਰਿਵਾਰ ਦਾ ਨੌਜਵਾਨ ਮਨਿੰਦਰ ਸਿੱਧੂ ਉਰਫ ਮੈਨੀ ਸਿੱਧੂ ਦੂਜੀ ਵਾਰ ਚੋਣ ਜਿੱਤ ਕੇ ਐੱਮਪੀ ਬਣਿਆ ਹੈ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਮਨਿੰਦਰ ਸਿੱਧੂ ਨੂੰ ਬਰੈਂਪਟਨ ਈਸਟ ਹਲਕੇ ਤੋਂ ਉਮੀਦਵਾਰ ਬਣਾਇਆ ਸੀ। ਇਸ ਤੋਂ ਪਹਿਲਾਂ 2019 'ਚ ਹੋਈਆਂ ਚੋਣਾਂ 'ਚ ਮਨਿੰਦਰ ਸਿੱਧੂ ਨੇ ਪਹਿਲੀ ਵਾਰ ਕਿਸਮਤ ਅਜਮਾਈ ਸੀ ਤੇ ਐੱਮਪੀ ਬਣਿਆ ਸੀ।
ਚੋਣ ਨਤੀਜਿਆਂ ਮੁਤਾਬਕ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ 156 ਸੀਟਾਂ, ਕੰਜ਼ਰਵੇਟਿਵ ਪਾਰਟੀ ਨੇ 121 ਸੀਟਾਂ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ 27 ਸੀਟਾਂ 'ਤੇ ਜਿੱਤ ਹਾਸਲ ਕੀਤੀ ਹੈ।