ਇਸ ਦੇ ਬਾਵਜੂਦ ਜੇ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪੂਰਾ ਨਾ ਕੀਤਾ ਤਾਂ ਫਿਰ 9,10 ਤੇ 11 ਅਗਸਤ ਨੂੰ ਤਿੰਨ ਦਿਨਾਂ ਦੀ ਹੜਤਾਲ ਕਰ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਉਕਤ ਐਲਾਨ ਐਤਵਾਰ ਨੂੰ Punjab Roadways Bus Contact Workers Union Punjab & PRTC ਦੇ ਕੱਚੇ ਮੁਲਾਜ਼ਮਾਂ ਦੀ ਜਲੰਧਰ ਬਸ ਸਟੈਂਡ ’ਚ ਹੋਈ ਸੂਬਾ ਪੱਧਰ ਦੀ ਬੈਠਕ ਦੌਰਾਨ ਕੀਤਾ ਗਿਆ।
ਇਸ ਦਿਨ ਬੰਦ ਰੱਖੇ ਜਾਣਗੇ ਪੰਜਾਬ ਦੇ ਸਾਰੇ ਬੱਸ ਸਟੈਂਡ, ਜਾਣੋ ਕਿਸ ਨੇ ਕੀਤਾ ਐਲਾਨ
Sunday, July 25, 2021
0
ਜਲੰਧਰ, (ਬਿਊਰੋ): ਸੂਬੇ ਦੇ ਅਵਾਜਾਈ ਮੰਤਰੀ ਦੇ ਨਾਲ ਹੋਈ ਬੈਠਕ ਦੇ ਬਾਵਜੂਦ ਪਨ ਬੱਸ ਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਪੂਰੀ ਨਾ ਕਰਨ ਦੇ ਵਿਰੋਧ ’ਚ ਪੰਜਾਬ ਰੋਡਵੇਜ ਪਨ ਬੱਸ ਠੇਕਾ ਕਰਮਚਾਰੀ ਯੂਨੀਅਨ (Roadways Punbus Contract Workers Union) 26 ਜੁਲਾਈ ਨੂੰ ਪੰਜਾਬ ਦੇ ਸਾਰੇ ਬੱਸ ਸਟੈਂਢ ਬੰਦ ਕਰ ਕੇ ਧਰਨਾ ਦੇਵੇਗੀ। ਇਸ ਤੋਂ ਇਲਾਵਾ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੱਤੇ ਗਏ ਦੋ ਦਿਨ ਦੇ ਕੰਮ ਛੱਡੋ ਪ੍ਰੋਗਰਾਮ ਦੇ ਮੁਤਾਬਕ ਤਿੰਨ ਤੇ ਚਾਰ ਅਗਸਤ ਨੂੰ ਵੀ ਸਾਰੇ ਬੱਸ ਸਟੈਂਡ ਬੰਦ ਕਰ ਕੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ।
Tags