AD

Type Here to Get Search Results !

ਮਾਤਾ ਸਾਹਿਬ ਕੌਰ ਖਾਲਸਾ ਕਾਲਜ ਵਿਖੇ ਐੱਨਟੀਟੀ ਕੋਰਸਾਂ ‘ਚ ਦਾਖਲਾ ਸ਼ੁਰੂ

ਸ਼ਾਹਕੋਟ: ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਐੱਨਟੀਟੀ (ਨਰਸਰੀ ਟੀਚਰ ਟਰੇਨਿੰਗ ਕੋਰਸ) ਸ਼ੁਰੂ ਕਰਨ ਵਾਲਾ ਸ਼ਾਹਕੋਟ ਤਹਿਸੀਲ ਦਾ ਪਹਿਲਾ ਕਾਲਜ ਬਣ ਗਿਆ ਹੈ। ਕਾਲਜ ਵਿਚ ਐੱਨਟੀਟੀ ਕੋਰਸ ‘ਚ ਦਾਖਲਾ ਸ਼ੁਰੂ ਹੋ ਗਿਆ ਹੈ।

ਜਾਣਕਾਰੀ ਦਿੰਦਿਆਂ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਤੇ ਪ੍ਰਿੰਸੀਪਲ ਡਾ. ਸੁਰਜੀਤ ਕੌਰ ਨੇ ਦੱਸਿਆ ਕਿ ਕਾਲਜ ਵਿਚ ਸੈਸ਼ਨ 2021-22 ਦੇ ਸਾਰੇ ਕੋਰਸਾਂ ਦਾ ਦਾਖਲਾ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਇਲਾਵਾ ਵਿਦਿਆਰਥੀ ਐੱਨਟੀਟੀ ਕੋਰਸਾਂ 'ਚ ਵੀ ਦਾਖਲਾ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਐੱਨਟੀਟੀ ਕੋਰਸ ਸ਼ੁਰੂ ਹੋਣ ਨਾਲ +2 ਪਾਸ ਵਿਦਿਆਰਥੀਆਂ ਵਿਚ ਉਤਸ਼ਾਹ ਪਾਇਆ ਜਾ ਰਿਹਾ ਹੈ। ਐੱਨਟੀਟੀ ਕੋਰਸ 1 ਸਾਲ ਤੇ 2 ਸਾਲ ਦੇ ਹਨ। ਇਸ ਤੋਂ ਇਲਾਵਾ Early Childhood Care and Education, Yoga Teacher Traning 1 ਸਾਲ ਅਤੇ Diploma in Digital Marketing and E-Commerce, Certificate in Nanny ਕੋਰਸ 6 ਮਹੀਨੇ ਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਦੀ ਯੋਜਨਾ ਅਨੁਸਾਰ ਐੱਨਟੀਟੀ ਪਾਸ ਵਿਦਿਆਰਥੀਆਂ ਨੂੰ ਦੇਸ਼-ਵਿਦੇਸ਼ ਵਿਚ ਵਧੀਆ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਪ੍ਰਾਪਤ ਹੋ ਸਕਦਾ ਹੈ। ਇਸ ਲਈ ਵਿਦਿਆਰਥੀ ਐੱਨਟੀਟੀ ਤੇ ਹੋਰ ਕੋਰਸਾਂ ਵਿਚ ਦਾਖਲਾ ਲੈ ਕੇ ਲਾਭ ਪ੍ਰਾਪਤ ਕਰ ਸਕਦੇ ਹਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt