ਇਸ ਮੌਕੇ ਗੱਲਬਾਤ ਕਰਦਿਆਂ ਐੱਸਡੀਐੱਮ ਲਾਲ ਵਿਸ਼ਵਾਸ਼ ਬੈਂਸ ਨੇ ਕਿਹਾ ਕਿ ਦਫ਼ਤਰ ਵਿਚ ਹਰ ਇਕ ਵਿਅਕਤੀ ਦੀ ਸੁਣਵਾਈ ਹੋਵੇਗੀ। ਸਬ-ਡਵੀਜ਼ਨ ਅਧੀਨ ਆਉਂਦੇ ਦਫ਼ਤਰਾਂ ’ਚ ਜੇਕਰ ਕਿਸੇ ਵੀ ਵਿਅਕਤੀ ਨੂੰ ਕੰਮ ਕਰਵਾਉਣ ’ਚ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨੂੰ ਦਫ਼ਤਰ ਆ ਕੇ ਮਿਲ ਸਕਦੇ ਹਨ।
ਪੱਤਰਕਾਰਾਂ ਵੱਲੋਂ ਐੱਸਡੀਐੱਮ ਨੂੰ ਸ਼ਹਿਰ ‘ਚ ਘੁੰਮ ਰਹੇ ਅਵਾਰਾ ਪਸ਼ੂਆਂ ਬਾਰੇ ਜਾਣੂੰ ਕਰਵਾਇਆ ਤਾਂ ਉਨ੍ਹਾਂ ਕਿਹਾ ਕਿ ਉਹ ਸਰਕਾਰੀ ਤੇ ਗੈਰ ਸਰਕਾਰੀ ਗਊਸ਼ਾਲਾ ਨਾਲ ਸੰਪਰਕ ਕਰਕੇ ਇਸ ਦਾ ਢੁੱਕਵਾਂ ਹੱਲ੍ਹ ਕਰਵਾਉਣਗੇ। ਬਰਸਾਤੀ ਮੌਸਮ ਕਾਰਨ ਹੜ੍ਹਾਂ ਵਰਗੀ ਸਥਿਤੀ ਨਾਲ ਨਜਿੱਠਣ ਸਬੰਧੀ ਬੋਲਦਿਆਂ ਐੱਸਡੀਐੱਮ ਨੇ ਕਿਹਾ ਕਿ 10 ਥਾਂਵਾਂ ‘ਤੇ ਸਤਲੁਜ ਦਰਿਆ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਤੇ ਹੋਰ ਲੋੜੀਂਦੇ ਇੰਤਜਾਮਾਂ ਸਬੰਧੀ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਹੈ। ਇਸ ਮੌਕੇ ਦਲਜੀਤ ਸਿੰਘ ਕਾਨੂੰਗੋ, ਮੀਰਾ ਬਾਈ ਸੁਪਰਡੈਂਟ, ਜਗਦੀਸ਼ ਕੌਰ, ਮੁਖਤਿਆਰ ਸਿੰਘ ਰੀਡਰ ਐੱਸਡੀਐੱਮ, ਅੰਕਿਤ ਗੁਪਤਾ ਸਟੈਨੋ, ਨਰਿੰਦਰ ਢੱਡਾ ਰੀਡਰ ਤਹਿਸੀਲਦਾਰ, ਸੁਖਬੀਰ ਸਿੰਘ, ਅਮਨ ਮਹਾਜਨ ਆਦਿ ਹਾਜ਼ਰ ਸਨ।