AD

Type Here to Get Search Results !

ਹਨੀ ਜੋਸ਼ੀ ਨੇ ਸ਼ਾਹਕੋਟ ਦੇ ਯੂਥ ਕਾਂਗਰਸੀਆਂ ਨਾਲ ਕੀਤੀ ਮੀਟਿੰਗ

ਸ਼ਾਹਕੋਟ: ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋ ਦੇ ਦਿਸ਼ਾ ਨਿਰਦੇਸ਼ਾਂ ‘ਤੇ ਜ਼ਿਲ੍ਹਾ ਜਲੰਧਰ (ਦਿਹਾਤੀ) ਯੂਥ ਕਾਂਗਰਸ ਦੇ ਪ੍ਰਧਾਨ ਹਨੀ ਜੋਸ਼ੀ ਨੇ ਹਲਕਾ ਸ਼ਾਹਕੋਟ ਦੇ ਯੂਥ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਕੀਤੀ।

ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਹਨੀ ਜੋਸ਼ੀ ਨੇ ਕਿਹਾ ਕਿ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਹਲਕੇ ਨੂੰ ਵਿਕਾਸ ਪੱਖੋਂ ਪੰਜਾਬ ਦਾ ਇਕ ਨੰਬਰ ਹਲਕਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਹਲਕਾ ਸ਼ਾਹਕੋਟ ਹੀ ਨਹੀਂ ਬਲਕਿ ਪੂਰੇ ਪੰਜਾਬ ਵਿਚ ਯੂਥ ਕਾਂਗਰਸ ਦੇ ਵਰਕਰ ਅਹਿਮ ਭੂਮਿਕਾ ਨਿਭਾਉਣਗੇ। ਇਸ ਮੌਕੇ ਹਲਕਾ ਪ੍ਰਧਾਨ ਖੁਸ਼ਦੀਪ ਸਿੰਘ ਧੰਜੂ ਤੇ ਬੱਬਲੂ ਰਿਹਾਨ ਨੇ ਵੀ ਸੰਬੋਧਨ ਕੀਤਾ।

ਇਸ ਮੌਕੇ ਨਵਨੀਤ ਸਿੰਘ ਥਿੰਦ, ਜਗਦੇਵ ਉੱਪਲ, ਰੋਹਿਤ ਮੈਸਨ, ਕੁਲਬੀਰ ਥਿੰਦ, ਪ੍ਰਿੰਸ ਸ਼ਰਮਾ, ਅਮਨਦੀਪ ਸੈਦਪੁਰੀ, ਜੱਗੂ ਮਹਿਤਪੁਰ, ਸੁੱਖਾ ਉੱਪਲ, ਹਰਪ੍ਰੀਤ ਧੰਜੂ, ਮੰਗੀ ਢੇਰੀਆਂ, ਲਾਲੀ, ਰੁਪਿੰਦਰ, ਜਸ਼ਨ ਝੀਤਾ, ਮਨੀਸ਼ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt