AD

Type Here to Get Search Results !

ਵਿਧਾਇਕ ਸ਼ੇਰੋਵਾਲੀਆ ਨੇ ਸ਼ਾਹਕੋਟ 'ਚ ਫੌਗਿੰਗ ਦੀ ਕਰਵਾਈ ਸ਼ੁਰੂਆਤ

ਸ਼ਾਹਕੋਟ: ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਜੌਹਲ ਫਾਰਮ ਘੁੜਕਾ ਵੱਲੋਂ ਸ਼ਾਹਕੋਟ ਹਲਕੇ ’ਚ ਕਰਵਾਈ ਜਾ ਰਹੀ ਮੁਫ਼ਤ ਫੌਗਿੰਗ ਦੀ ਸ਼ੁਰੂਆਤ ਨਗਰ ਪੰਚਾਇਤ ਦਫ਼ਤਰ ਤੋਂ ਕਰਵਾਈ।

ਇਸ ਮੌਕੇ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਪਿੰਦਾ ਜੌਹਲ ਯੂਕੇ ਵੱਲੋਂ ਸ਼ਾਹਕੋਟ ਹਲਕੇ ’ਚ ਮੁਫ਼ਤ ਫੌਗਿੰਗ ਕਰਵਾਉਣ ਦਾ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ। ਇਨ੍ਹਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਵੀ ਆਪਣੀਆਂ ਸੇਵਾਵਾਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਬਹੁਤ ਬਿਮਾਰੀਆਂ ਫੈਲ ਰਹੀਆਂ ਹਨ ਪਰ ਫੌਗਿੰਗ ਨਾਲ ਮੱਛਰਾਂ ਦਾ ਖ਼ਾਤਮਾ ਹੋਵੇਗਾ ਤੇ ਬਿਮਾਰੀਆਂ ਤੋਂ ਬਚਾਅ ਰਹੇਗਾ। ਉਨ੍ਹਾਂ ਕਿਹਾ ਕਿ ਸ਼ਾਹਕੋਟ, ਮਹਿਤਪੁਰ ਤੇ ਲੋਹੀਆਂ ਦੇ ਪਿੰਡਾਂ ‘ਚ ਫੌਗਿੰਗ ਕਰਵਾਈ ਜਾਵੇਗੀ।

ਇਸ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਮਾਰਕੀਟ ਕਮੇਟੀ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਵਾਈਸ ਚੇਅਰਮੈਨ ਕਪਿਲ ਗੁਪਤਾ, ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ ਐੱਮਸੀ, ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਬੌਬੀ ਗਰੋਵਰ ਸ਼ਹਿਰੀ ਪ੍ਰਧਾਨ, ਪਵਨ ਅਗਰਵਾਲ ਪ੍ਰਧਾਨ ਮੰਡੀ ਕਮੇਟੀ, ਜਗਤਾਰ ਸਿੰਘ ਤਾਰੀ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ, ਰੋਮੀ ਗਿੱਲ ਐੱਮ.ਸੀ, ਡਾਇਰੈਕਟਰ ਕਮਲ ਨਾਹਰ, ਪਵਨ ਜੁਨੇਜਾ, ਸੁੱਖਾ ਢੇਸੀ, ਸ਼ੈਂਟੀ ਚਾਵਲਾ, ਸਨੀ ਹੁੰਦਲ, ਮੋਨੂੰ ਘੁੜਕਾ ਆਦਿ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt