AD

Type Here to Get Search Results !

ਸਮਾਜ ਸੇਵਕ ਬਲਜਿੰਦਰ ਸਿੰਘ ਬੱਲੀ ਨੇ ਨੰਗਲ ਅੰਬੀਆਂ ਸਕੂਲ ਨੂੰ ਅਲਮਾਰੀ ਤੇ ਨਗਦੀ ਭੇਟ ਕੀਤੀ

ਬੱਚਿਆਂ ਨੂੰ ਵੰਡੀ ਸਟੇਸ਼ਨਰੀ ਤੇ ਬੈਗ

ਸ਼ਾਹਕੋਟ : ਸਰਕਾਰੀ ਪ੍ਰਾਇਮਰੀ ਸਕੂਲ ਨੰਗਲ ਅੰਬੀਆਂ ਵਿਖੇ ਸਮਾਜ ਸੇਵਕ ਬਲਜਿੰਦਰ ਸਿੰਘ ਬੱਲੀ ਦੇ ਪਰਿਵਾਰ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ, ਬੈਗ ਤੇ ਸਕੂਲ ਨੂੰ ਇਕ ਅਲਮਾਰੀ ਤੇ 20 ਹਜ਼ਾਰ ਰੁਪਏ ਨਗਦ ਰਾਸ਼ੀ ਭੇਟ ਕੀਤੀ ਗਈ। ਸਕੂਲ ਇੰਚਾਰਜ ਸੁੱਚਾ ਸਿੰਘ ਦੀ ਅਗਵਾਈ ਵਿਚ ਕਰਵਾਏ ਸਮਾਗਮ ਦੌਰਾਨ ਸਮਾਜ ਸੇਵਕ ਬਲਜਿੰਦਰ ਸਿੰਘ ਬੱਲੀ, ਜੂਨੀਅਰ ਸਹਾਇਕ ਵੀਰ ਸਿੰਘ, ਰੈੱਡ ਰਿਬਨ ਕਲੱਬ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਮੁੱਖ ਮਹਿਮਾਨ ਤੇ ਸੀਐਚਟੀ ਰਾਕੇਸ਼ ਕੁਮਾਰ ਖਹਿਰਾ, ਹਰਪਾਲ ਸਿੰਘ ਮੈਸਨ, ਮੇਜਰ ਸਿੰਘ ਮੰਡ, ਸੁਰਿੰਦਰ ਕੁਮਾਰ ਤੇਜੀ, ਪ੍ਰਿਤਪਾਲ ਸਿੰਘ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇੰਚਾਰਜ ਸੁੱਚਾ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ। ਉਨ੍ਹਾਂ ਦੱਸਿਆ ਕਿ ਬਲਜਿੰਦਰ ਸਿੰਘ ਬੱਲੀ ਦੇ ਪਰਿਵਾਰ ਵੱਲੋਂ ਸਕੂਲ ਨੂੰ ਅਲਮਾਰੀ, ਬੱਚਿਆਂ ਨੂੰ ਸਕੂਲ ਬੈਗ ,ਸਟੇਸ਼ਨਰੀ ਤੇ 20 ਹਜ਼ਾਰ ਰੁਪਏ ਰਾਸ਼ੀ ਭੇਂਟ ਕੀਤੀ ਗਈ ਹੈ। ਰੈੱਡ ਰਿਬਨ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਕਿਹਾ ਕਿ ਵਿੱਦਿਆ ਦੇ ਮੰਦਰ ਵਿਚ ਦਾਨ ਦੇਣਾ ਸਭ ਤੋਂ ਵੱਡਾ ਪੁੰਨ ਦਾ ਕਾਰਜ ਹੈ। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਗ੍ਰਾਂਟਾਂ ਜਾਰੀ ਕਰਕੇ ਸਮਾਰਟ ਸਕੂਲ ਬਣਾਏ ਜਾ ਰਹੇ ਹਨ। ਇਸ ਦੇ ਨਾਲ ਹੀ ਦਾਨੀ ਸੱਜਣਾਂ ਵੱਲੋਂ ਅੱਗੇ ਆ ਕੇ ਸਕੂਲਾਂ ਦੀ ਨੁਹਾਰ ਬਦਲਣ ਵਿੱਚ ਮਦਦ ਕਰਨਾ ਸ਼ਲਾਘਾਯੋਗ ਉਪਰਾਲਾ ਹੈ। ਜੂਨੀਅਰ ਸਹਾਇਕ ਵੀਰ ਸਿੰਘ ਤੇ ਸੀਐਚਟੀ ਰਾਕੇਸ਼ ਕੁਮਾਰ ਖਹਿਰਾ ਨੇ ਬਲਜਿੰਦਰ ਸਿੰਘ ਬੱਲੀ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸਮੂਹ ਸਟਾਫ ਵੱਲੋਂ ਸਮਾਜ ਸੇਵਕ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਮੈਡਮ ਆਸ਼ਾ ਰਾਣੀ, ਸਾਬਕਾ ਸਰਪੰਚ ਬਲਦੇਵ ਲਾਲ, ਮਾਸਟਰ ਸੁਰਜੀਤ ਸਿੰਘ ਵਿਰਦੀ, ਮੈਡਮ ਅੰਮ੍ਰਿਤਪਾਲ ਕੌਰ, ਮਲਕੀਤ ਸਿੰਘ, ਦਰਸ਼ਨ ਕੌਰ ਆਂਗਣਵਾੜੀ ਵਰਕਰ, ਜਗਦੀਸ਼ ਕੁਮਾਰੀ ਆਂਗਣਵਾੜੀ ਵਰਕਰ, ਕਮਲਜੀਤ ਹੈਲਪਰ, ਪਰਮਜੀਤ ਕੌਰ ਹੈਲਪਰ, ਕਮਲਜੀਤ ਕੌਰ, ਕਾਂਤਾ ਆਦਿ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt