ਸ਼ਾਹਕੋਟ : ਸਵੱਛ ਭਾਰਤ ਮਿਸ਼ਨ ਅਧੀਨ ‘ਸਵੱਛਤਾ ਸੰਕਲਪ ਦੇਸ਼ ਕਾ, ਹਰ ਰਵੀਵਾਰ ਵਿਸੇਸ਼ ਸਾ’ ਮੁਹਿੰਮ ਤਹਿਤ ਅਗਸਤ ਮਹੀਨੇ ਦੇ ਹਰ ਐਤਵਾਰ ਨੂੰ ਭਾਰਤ ਸਰਕਾਰ ਵੱਲੋਂ ਵੱਖ-ਵੱਖ ਗਤੀਵਿਧੀਆਂ ਕਰਨ ਲਈ ਟੀਚੇ ਦਿੱਤੇ ਗਏ ਹਨ। ਇਸ ਸਬੰਧੀ ਅਗਸਤ ਦੇ ਚੌਥੇ ਐਤਵਾਰ ਨੂੰ ‘ਲਿਟਰਿੰਗ ਐਂਡ ਸਪਿਟਿੰਗ ਸੇ ਆਜ਼ਾਦੀ’ ਕੈਂਪੇਨ ਅਧੀਨ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ ਤੇ ਕਾਰਜ ਸਾਧਕ ਅਫਸਰ ਦੇਸ ਰਾਜ ਦੀ ਅਗਵਾਈ ਅਤੇ ਮਨਦੀਪ ਸਿੰਘ ਕਲਰਕ ਤੇ ਜਗਨਦੀਪ ਕੌਰ ਸੀਐਫ ਦੀ ਦੇਖ-ਰੇਖ ਹੇਠ ਦਫਤਰੀ ਸਟਾਫ ਦੇ ਸਹਿਯੋਗ ਨਾਲ ਸ਼ਹਿਰ ਦੀਆਂ ਖੁੱਲੇ ਵਿਚ ਕੂੜਾ ਸੁੱਟਣ ਵਾਲੀਆਂ ਥਾਂਵਾਂ ‘ਤੇ ਸਫਾਈ ਕਰਕੇ ਸੁੰਦਰੀਕਰਨ ਕੀਤਾ ਗਿਆ ਤੇ ਸ਼ਹਿਰ ਵਾਸੀਆਂ ਨੂੰ ਖੁੱਲੇ ਵਿੱਚ ਕੂੜਾ ਨਾ ਸੁੱਟਣ ਦੀ ਅਪੀਲ ਕੀਤੀ ਗਈ।
ਇਸ ਮੌਕੇ ਨਗਰ ਪੰਚਾਇਤ ਨੇ ਸ਼ਹਿਰ ਦੇ ਸੁੰਦਰੀਕਰਨ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ। ਪ੍ਰਧਾਨ ਸ਼ਤੀਸ਼ ਕੁਮਾਰ ਰਿਹਾਨ ਤੇ ਜਗਨਦੀਪ ਕੌਰ ਸੀਐਫ ਨੇ ਦੱਸਿਆ ਕਿ ਸ਼ਹਿਰ ਵਿਚ ਹੋਰ ਵੀ ਅਜਿਹੀਆਂ ਥਾਂਵਾਂ ਹਨ ਜਿੱਥੇ ਲੋਕ ਖੁੱਲੇ ਵਿਚ ਕੂੜਾ ਸੁੱਟਦੇ ਹਨ। ਉਨ੍ਹਾਂ ਥਾਂਵਾਂ ਨੂੰ ਵੀ ਸਾਫ ਕਰਕੇ ਸੁੰਦਰ ਬਣਾਇਆ ਜਾਵੇਗਾ।