AD

Type Here to Get Search Results !

ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਸ਼ਾਹਕੋਟ ਹਲਕੇ ਦੀਆਂ 194 ਪੰਚਾਇਤਾਂ ਨੂੰ ਵੰਡੇ 18 ਕਰੋੜ 25 ਲੱਖ ਰੁਪਏ ਦੇ ਚੈੱਕ

ਸ਼ਾਹਕੋਟ, (ਐੱਮ.ਜੇ ਸਿੰਘ) : ਹਲਕਾ ਸ਼ਾਹਕੋਟ ਦੇ ਤਿੰਨ ਬਲਾਕਾਂ ਦੀਆਂ 194 ਪੰਚਾਇਤਾਂ ਨੂੰ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ 18 ਕਰੋੜ 25 ਲੱਖ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਹਲਕੇ ਦੀਆਂ ਸੜਕਾਂ ਦੀ ਮੁਰੰਮਤ ਲਈ 9 ਕਰੋੜ ਰੁਪਏ ਹੋਰ ਮਨਜ਼ੂਰ ਕੀਤੇ ਗਏ ਹਨ। ਇਸ ਮੌਕੇ ਐੱਸਡੀਐੱਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ, ਬੀਡਪੀਓ ਸ਼ਾਹਕੋਟ ਮਲਕੀਤ ਸਿੰਘ, ਬੀਡੀਪੀਓ ਲੋਹੀਆਂ ਖਾਸ ਭੁਪਿੰਦਰ ਸਿੰਘ ਮੁਲਤਾਨੀ, ਡੀਐੱਸਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ, ਜ਼ਿਲ੍ਹਾ ਪ੍ਰੀਸ਼ਦ ਜਲੰਧਰ ਦੇ ਚੇਅਰਪਰਸਨ ਸੁਰਜੀਤ ਕੌਰ, ਜਰਮਨ ਸਿੰਘ ਕੁਲਾਰ ਸਰਪੰਚ, ਨਾਇਬ ਤਹਿਸੀਲਦਾਰ ਸ਼ਾਹਕੋਟ ਸਵਪਨਦੀਪ ਕੌਰ, ਨਾਇਬ ਤਹਿਸੀਲਦਾਰ ਲੋਹੀਆਂ ਗੁਰਪ੍ਰੀਤ ਸਿੰਘ ਵੀ ਹਾਜ਼ਰ ਸਨ।



ਮਲਸੀਆਂ ਦੇ ਖਹਿਰਾ ਫਾਰਮ 'ਚ ਰੱਖੇ ਚੈੱਕ ਵੰਡ ਸਮਾਗਮ ਦੌਰਾਨ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਸੰਬੋਧਨ ਕਰਦਿਆਂ ਹਲਕੇ ਦੇ ਲੋਕਾਂ ਨੂੰ ਆਪਣੇ ਸਿਰ ਦਾ ਤਾਜ ਦੱਸਦਿਆਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕੰਮਾਂ ਕਾਰਾਂ ਦੇ ਮਾਮਲਿਆਂ 'ਚ ਹਲਕੇ ਦੇ ਕਿਸੇ ਵੀ ਵਿਅਕਤੀ ਨੂੰ ਕੋਈ ਪਰੇਸ਼ਾਨੀ ਨਹੀਂ ਆਉਣੀ ਚਾਹੀਦੀ। ਵਿਕਾਸ ਲਈ ਸ਼ੁਰੂ ਕੀਤੇ ਗਏ ਹਰ ਪ੍ਰਾਜੈਕਟ ਨੂੰ 30 ਸਤੰਬਰ 2021 ਤਕ ਮੁਕੰਮਲ ਕਰਨਾ ਯਕੀਨੀ ਬਣਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਸ਼ਾਹਕੋਟ ਸ਼ਹਿਰ 'ਚ ਸਰਕਾਰੀ ਡਿਗਰੀ ਕਾਲਜ ਦਾ ਨਿਰਮਾਣ ਹੋਣਾ ਹਲਕੇ ਦੇ ਲੋਕਾਂ ਲਈ ਮਾਣ ਵਾਲੀ ਗੱਲ ਹੈ।



ਮਰਹੂਮ ਪਦਮਸ਼੍ਰੀ ਭਾਈ ਨਿਰਮਲ ਸਿੰਘ ਖ਼ਾਲਸਾ ਨੂੰ ਯਾਦ ਕਰਦਿਆਂ ਸ਼ੇਰੋਵਾਲੀਆ ਨੇ ਕਿਹਾ ਕਿ ਲੋਹੀਆਂ ਵਿਚ ਬਣੀ ਆਈਟੀਆਈ ਦਾ ਨਾਂ ਭਾਈ ਨਿਰਮਲ ਸਿੰਘ ਖ਼ਾਲਸਾ ਆਈਟੀਆਈ ਰੱਖਣ ਪਿੱਛੇ ਭਾਵਨਾ ਦਲਿਤ ਭਾਈਚਾਰੇ ਨੂੰ ਸਤਿਕਾਰ ਦੇਣਾ ਹੈ। ਕੈਪਟਨ ਸਰਕਾਰ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਵਿਧਾਇਕ ਲਾਡੀ ਸ਼ੇਰੋਵਾਲੀਆ ਨੇ ਕਿਹਾ ਕਿ ਬਜ਼ੁਰਗਾਂ ਦੀ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਹੋਣ ਨਾਲ ਲੋੜਵੰਦਾਂ ਨੂੰ ਬਹੁਤ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸ਼ਾਹਕੋਟ 'ਚ ਬੇਸ਼ੁਮਾਰ ਵਿਕਾਸ ਕਰਵਾਇਆ ਗਿਆ ਹੈ ਤੇ ਕਾਂਗਰਸ ਪਾਰਟੀ 2022 ਦੀਆਂ ਚੋਣਾਂ ਵਿਕਾਸ ਦੇ ਮੁੱਦੇ 'ਤੇ ਲੜ੍ਹ ਕੇ ਮੁੜ ਸੱਤਾ ਹਾਸਲ ਕਰੇਗੀ।

ਇਸ ਮੌਕੇ ਅਜਮੇਰ ਸਿੰਘ ਖਾਲਸਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਚੇਅਰਮੈਨ ਸੁਰਿੰਦਰਜੀਤ ਸਿੰਘ ਚੱਠਾ, ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਸਤੀਸ਼ ਰਿਹਾਨ, ਨਗਰ ਪੰਚਾਇਤ ਲੋਹੀਆਂ ਖਾਸ ਦੇ ਪ੍ਰਧਾਨ ਜਗਜੀਤ ਸਿੰਘ ਨੋਨੀ, ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਾਮੇਸ਼ ਮਹੇ, ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰਪਾਲ ਸਿੰਘ ਖਹਿਰਾ, ਲਖਵਿੰਦਰ ਸਿੰਘ ਲੱਖਾ, ਹਰਦੇਵ ਸਿੰਘ ਪੀਟਾ ਬਲਾਕ ਪ੍ਰਧਾਨ, ਸ਼ਹਿਰੀ ਪ੍ਰਧਾਨ ਪ੍ਰਵੀਨ ਗਰੋਵਰ, ਬੂਟਾ ਸਿੰਘ ਕਲਸੀ,  ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦਲਜੀਤ ਸਿੰਘ ਗੱਟੀ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਅਰਵਿੰਦ ਕੁਮਾਰ ਪੀਏ, ਸ਼੍ਰੋਮਣੀ ਰੰਘਰੇਟਾ ਦਲ ਯੂਥ ਦੇ ਪ੍ਰਧਾਨ ਵੀਰ ਕੁਲਵੰਤ ਸਿੰਘ ਕੰਤਾ, ਕਾਮਰੇਡ ਚਰਨਜੀਤ ਸਿੰਘ ਸਰਪੰਚ ਥੰਮੂਵਾਲ, ਕੁਲਜੀਤ ਸਿੰਘ ਹੁੰਦਲ ਨੰਬਰਦਾਰ, ਅੰਮ੍ਰਿਤਪਾਲ ਸਿੰਘ ਧਨੋਆ ਸਰਪੰਚ ਨਵਾਂ ਕਿਲ੍ਹਾ, ਜਗਦਮਨਪ੍ਰੀਤ ਸਿੰਘ ਖਹਿਰਾ ਕਾਕੜਾ ਕਲਾਂ, ਗੁਰਦੇਵ ਸਿੰਘ ਸਰਪੰਚ ਕੰਨੀਆਂ, ਸੁਖਦੇਵ ਰਾਜ ਗਿੱਲ ਸਰਪੰਚ ਨੰਗਲ ਅੰਬੀਆਂ, ਸੁਖਦੇਵ ਸਿੰਘ ਸੁੱਖਾ ਸਰਪੰਚ ਨੰਗਲ ਅੰਬੀਆਂ ਖੁਰਦ, ਗੁਰਨਾਮ ਸਿੰਘ ਖੋਸਾ ਸਰਪੰਚ ਕੋਟਲਾ ਸੂਰਜ ਮੱਲ੍ਹ, ਗੁਰਮੁੱਖ ਸਿੰਘ ਐੱਲਆਈਸੀ, ਸੰਦੀਪ ਸਿੰਘ ਖਹਿਰਾ, ਹਰਭਜਨ ਸਿੰਘ ਖਾਲਸਾ ਸਰਪੰਚ ਪਰਜੀਆਂ ਕਲਾਂ, ਜਗਤਾਰ ਸਿੰਘ ਤਾਰੀ, ਕਮਲ ਨਾਹਰ, ਲਾਲ ਚੰਦ ਸਰਪੰਚ, ਦਲਬੀਰ ਸਿੰਘ ਸਮੇਤ ਵੱਡੀ ਗਿਣਤੀ 'ਚ ਪਿੰਡਾਂ ਦੀਆਂ ਪੰਚਾਇਤਾਂ ਤੇ ਕਾਂਗਰਸੀ ਵਰਕਰ ਮੌਜੂਦ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt