ਚੰਡੀਗੜ੍ਹ, (ਐੱਮ.ਜੇ ਸਿੰਘ) : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਅਤੇ ਸੁਖਜਿੰਦਰ ਸਿੰਘ ਰੰਧਾਵਾ ਤੇ ਓ.ਪੀ ਸੋਨੀ ਦੇ ਉੱਪ ਮੁੱਖ ਮੰਤਰੀ ਬਣਨ ਤੋਂ ਬਾਅਦ ਨਵੇਂ ਕੈਬਨਿਟ ਮੰਤਰੀਆਂ ਦੇ ਨਾਂਅ ਚਰਚਾ 'ਚ ਆਉਣੇ ਸ਼ੁਰੂ ਹੋ ਗਏ ਹਨ। ਕਾਂਗਰਸ ਦੇ ਭਰੋਸੇਯੋਗ ਸੂਤਰਾਂ ਅਨੁਸਾਰ ਕੁਝ ਨਵੇਂ ਚਿਹਰਿਆਂ ਨੂੰ ਕੈਬਨਿਟ 'ਚ ਥਾਂ ਮਿਲ ਸਕਦੀ ਹੈ।
ਇਨ੍ਹਾਂ ਵਿਧਾਇਕਾਂ ਦੇ ਨਾਮ 'ਤੇ ਹੋ ਰਹੀ ਚਰਚਾ
ਤ੍ਰਿਪਤ ਰਾਜਿੰਦਰ ਸਿੰਘ ਬਾਜਵਾ
ਸੁਖਬਿੰਦਰ ਸਿੰਘ ਸੁੱਖ ਸਰਕਾਰੀਆ
ਸੁੰਦਰ ਸ਼ਾਮ ਅਰੋੜਾ
ਮਨਪ੍ਰੀਤ ਸਿੰਘ ਬਾਦਲ
ਭਾਰਤ ਭੂਸ਼ਨ ਆਸ਼ੂ
ਅਰੁਣਾ ਚੌਧਰੀ
ਰਾਣਾ ਕੇ.ਪੀ ਸਿੰਘ
ਵਿਜੇ ਇੰਦਰ ਸਿੰਗਲਾ
ਰਜ਼ੀਆ ਸੁਲਤਾਨਾ
ਪਰਗਟ ਸਿੰਘ
ਰਾਜਿੰਦਰ ਬੇਰੀ
ਡਾ. ਰਾਜ ਕੁਮਾਰ ਵੇਰਕਾ
ਅਮਰਿੰਦਰ ਸਿੰਘ ਰਾਜਾ ਵੜਿੰਗ
ਰਾਕੇਸ਼ ਪਾਂਡੇ
ਮਦਨ ਲਾਲ ਜਲਾਲਪੁਰ
ਸੁਰਜੀਤ ਸਿੰਘ ਧੀਮਾਨ
ਸੁਰਿੰਦਰ ਡਾਬਰ
ਕੁਲਜੀਤ ਸਿੰਘ ਨਾਗਰਾ
ਪ੍ਰੀਤਮ ਸਿੰਘ ਕੋਟਭਾਈ
ਕਾਕਾ ਰਣਦੀਪ ਸਿੰਘ ਨਾਭਾ
ਪਰਮਿੰਦਰ ਸਿੰਘ ਪਿੰਕੀ
ਡਾ. ਰਾਜ ਕੁਮਾਰ ਚੱਬੇਵਾਲ
ਅਮਰੀਕ ਸਿੰਘ ਢਿੱਲੋਂ
ਇੱਥੇ ਦੱਸਣਾ ਬਣਦਾ ਹੈ ਕਿ ਕੈਬਨਿਟ 'ਚ ਮੁੱਖ ਮੰਤਰੀ ਸਮੇਤ ਕੁੱਲ 18 ਮੰਤਰੀ ਹੀ ਹੋ ਸਕਦੇ ਹਨ। ਉੱਪਰ ਦਿੱਤੇ ਵਿਧਾਇਕਾਂ 'ਚੋਂ ਸਾਰੇ ਮੰਤਰੀ ਨਹੀਂ ਬਣਨਗੇ। ਮੁੱਖ ਮੰਤਰੀ ਤੇ ਦੋ ਉੱਪ ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਹੁਣ ਸਿਰਫ 15 ਹੀ ਕੈਬਨਿਟ ਮੰਤਰੀ ਬਣਨਗੇ। ਕਾਂਗਰਸ ਹਾਈਕਮਾਨ ਵੱਲੋਂ ਇਨ੍ਹਾਂ ਨਾਵਾਂ 'ਤੇ ਚਰਚਾ ਕੀਤੀ ਜਾ ਰਹੀ ਹੈ। ਜਲਦੀ ਹੀ ਕੈਬਨਿਟ ਮੰਤਰੀਆਂ ਦਾ ਐਲਾਨ ਕਰ ਦਿੱਤਾ ਜਾਵੇਗਾ।