ਸ਼ਾਹਕੋਟ, (ਮਿਹਰਜੋਤ ਸਿੰਘ) : ਕੇਂਦਰ ਸਰਕਾਰ ਵੱਲੋਂ ਬਣਾਏ ਖੇਤੀ ਕਾਨੂੰਨਾਂ ਖਿਲਾਫ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਤੇ ‘ਭਾਰਤ ਬੰਦ’ ਦੇ ਸੱਦੇ ਦਾ ਸ਼ਾਹਕੋਟ 'ਚ ਖਾਸਾ ਅਸਰ ਦੇਖਣ ਨੂੰ ਮਿਲਿਆ। ਸ਼ਹਿਰ ਦੇ ਸਾਰੇ ਬਾਜ਼ਾਰ ਤੇ ਹੋਰ ਕਾਰੋਬਾਰ ਪੂਰੀ ਤਰ੍ਹਾਂ ਨਾਲ ਬੰਦ ਵਿਖਾਈ ਦਿੱਤੇ। ਇਸ ਦੌਰਾਨ ਮੈਡੀਕਲ ਸੇਵਾਵਾਂ ਲਗਾਤਾਰ ਚਾਲੂ ਰਹੀਆਂ। ਕਿਸੇ ਵੀ ਜਗ੍ਹਾ ਕੋਈ ਅਨਸੁਖਾਵੀਂ ਘਟਨਾ ਨਹੀਂ ਵਾਪਰੀ। ਪੁਲਿਸ ਪ੍ਰਸ਼ਾਸਨ ਨੇ ਵੀ ਅਮਨ ਕਾਨੂੰਨ ਦੀ ਸਥਿਤੀ ਬਣਾਏ ਰੱਖਣ ਲਈ ਪੁਖਤਾ ਇੰਤਜਾਮ ਕੀਤੇ ਹੋਏ ਸਨ।
ਚੱਕ ਬਾਹਮਣੀਆਂ ਸਥਿਤ ਟੋਲ ਪਲਾਜ਼ੇ 'ਤੇ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਵੱਲੋਂ ਧਰਨਾ ਦਿੱਤਾ ਗਿਆ। ਕਿਸਾਨ ਆਗੂਆਂ ਨੇ ਮੋਦੀ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਧਰਨੇ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਲਕਾ ਪ੍ਰਧਾਨ ਕੁਲਜੀਤ ਸਿੰਘ ਹੁੰਦਲ, ਮੇਜਰ ਸਿੰਘ ਬਾਜਵਾ ਡਾਇਰੈਕਟਰ, ਚੇਅਰਮੈਨ ਗੁਰਮੁੱਖ ਸਿੰਘ ਕੋਟਲਾ, ਸਰਕਲ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਨੋਆ, ਕੁਲਦੀਪ ਸਿੰਘ ਕੋਹਾੜ, ਰੇਸ਼ਮ ਸਿੰਘ ਬਾਜਵਾ ਪੰਚ, ਜਗਦਮਨਪ੍ਰੀਤ ਸਿੰਘ ਖਹਿਰਾ, ਕਾਹਨਪ੍ਰੀਤ ਸਿੰਘ ਕੋਟਲਾ, ਮਨਦੀਪ ਸਿੰਘ ਝੀਤਾ, ਸੁਖਦੇਵ ਸਿੰਘ ਬੱਲ, ਸੁਖਵਿੰਦਰ ਸਿੰਘ ਧਨੋਆ, ਜਰਨੈਲ ਸਿੰਘ ਰਾਜੇਵਾਲ, ਅਮਨਾ ਮਲਸੀਆਂ, ਸਰਬਜੀਤ ਸਿੰਘ ਬੱਲ, ਗੁਰਨਾਮ ਮਹਿਸਮਪੁਰੀ, ਸਰਵਪ੍ਰੀਤ ਸਿੰਘ ਸਰਪੰਚ, ਗੁਰਮੁਖ ਸਿੰਘ ਮੁੱਤੀ, ਕਸ਼ਮੀਰ ਸਿੰਘ ਬਾਹਮਣੀਆਂ, ਅਮਰਜੀਤ ਸਿੰਘ ਦਿਓਲ ਸਰਪੰਚ, ਊਧਮ ਸਿੰਘ ਘੁੰਮਣ, ਹਰਜਿੰਦਰ ਸਿੰਘ ਖਹਿਰਾ ਮੂਲੇਵਾਲ ਬ੍ਰਾਹਮਣਾਂ, ਬੇਅੰਤ ਸਿੰਘ ਮੀਏਂਵਾਲ, ਪਰਮਜੀਤ ਸਿੰਘ ਭੋਡੀਪੁਰ, ਰਵਿੰਦਰ ਸਿੰਘ ਠੁੱਠਗੜ, ਅਮਰਜੀਤ ਸਿੰਘ ਸਾਬਕਾ ਸਰਪੰਚ ਠੁੱਠਗੜ ਆਦਿ ਹਾਜ਼ਰ ਸਨ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਸ਼ਾਹਕੋਟ ਰੇਲਵੇ ਪੁੱਲ 'ਤੇ ਚੱਕਾ ਜਾਮ ਕੀਤਾ ਗਿਆ। ਕਿਸਾਨ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਦਿੱਲੀ ਦੇ ਬਾਰਡਰਾਂ ’ਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ ਪਰ ਮੋਦੀ ਸਰਕਾਰ ਦੇ ਕੰਨਾਂ ’ਤੇ ਜੂੰ ਨਹੀਂ ਸਰਕ ਰਹੀ। ਖੇਤੀ ਕਾਨੂੰਨਾਂ ਖਿਲਾਫ ਲੜਾਈ ਇਕਜੁੱਟ ਹੋ ਕੇ ਲੜੀ ਜਾਵੇਗੀ ਤੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਆਪ’ ਆਗੂ ਤਜਿੰਦਰ ਸਿੰਘ ਰਾਮਪੁਰ, ਰਤਨ ਸਿੰਘ ਕਾਕੜ ਕਲਾਂ ਹਲਕਾ ਇੰਚਾਰਜ, ਬਲਕਾਰ ਸਿੰਘ ਚੱਠਾ, ਜਸਪਾਲ ਸਿੰਘ ਮਿਗਲਾਨੀ, ਭਾਈ ਪਾਲ ਸਿੰਘ ਫਰਾਂਸ, ਕੁਲਦੀਪ ਸਿੰਘ ਸੰਧੂ ਪ੍ਰਧਾਨ ਕੈਮਿਸਟ ਯੂਨੀਅਨ, ਪ੍ਰਦੀਪ ਕੁਮਾਰ ਡਿੰਪਲ, ਜਗਦੀਸ਼ ਗੋਇਲ, ਹਰਭਜਨ ਸਿੰਘ ਖਾਲਸਾ ਸਰਪੰਚ, ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਨਿਰਮਲ ਸਿੰਘ ਢੰਡੋਵਾਲ, ਲਖਵੀਰ ਸਿੰਘ ਸਿੰਧੜ, ਰਜਿੰਦਰ ਸਿੰਘ ਨੰਗਲ ਅੰਬੀਆਂ, ਜਰਨੈਲ ਸਿੰਘ ਰਾਮੇ, ਸ਼ੇਰ ਸਿੰਘ ਰਾਮੇ, ਜਗਦੀਸ਼ਪਾਲ ਚੱਕ ਬਾਹਮਣੀਆਂ, ਸੁਖਪਾਲ ਸਿੰਘ ਰੌਂਤਾਂ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਗੁਰਮੁਖ ਸਿੰਘ ਕੋਟਲਾ ਸੂਰਜ ਮੱਲ, ਮੇਜਰ ਸਿੰਘ ਜਾਫ਼ਰਵਾਲ, ਜਰਨੈਲ ਸਿੰਘ ਪਰਜੀਆਂ ਖੁਰਦ, ਸੁਖਦੇਵ ਸਿੰਘ ਕੋਟਲੀ ਗਾਜਰਾਂ ਆਦਿ ਹਾਜ਼ਰ ਸਨ।
ਸੀਪੀਆਈਐੱਮ ਤਹਿਸੀਲ ਸ਼ਾਹਕੋਟ ਅਤੇ ਨਲੋਦਰ ਵੱਲੋਂ ਬੱਸ ਸਟੈਂਡ ਸ਼ਾਹਕੋਟ ਵਿਖੇ ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਅੱਗੇ ਝੁਕ ਕੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਹੀ ਪਵੇਗਾ। ਕਿਸਾਨ ਕਾਨੂੰਨਾਂ ਨੂੰ ਰੱਦ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਕਾਮਰੇਡ ਬਚਿੱਤਰ ਸਿੰਘ ਤੱਗੜ, ਕਾਮਰੇਡ ਵਰਿੰਦਰਪਾਲ ਸਿੰਘ ਕਾਲਾ, ਕੇਵਲ ਸਿੰਘ ਦਾਨੇਵਾਲ, ਮੇਜਰ ਸਿੰਘ ਖੁਰਲਾਪੁਰ, ਸੁਖਵਿੰਦਰ ਸਿੰਘ ਨਾਗੀ, ਜਸਕਰਨਜੀਤ ਸਿੰਘ ਕੰਗ, ਬਾਬਾ ਬੇਅੰਤ ਸਿੰਘ, ਸਵਿੰਦਰ ਸਿੰਘ, ਗੁਰਚਰਨ ਸਿੰਘ, ਰਕੇਸ਼ ਰੋਸ਼ਨ, ਹਰਜੀਤ ਕੌਰ, ਸੁਰਿੰਦਰ ਸਿੰਘ ਸੈਦਪੁਰ, ਕੇਵਲ ਕੋਟਲੀ, ਅਜੀਤ ਸਿੰਘ ਦਾਨੇਵਾਲ ਸਮੇਤ ਵੱਡੀ ਗਿਣਤੀ ’ਚ ਜਥੇਬੰਦੀ ਦੇ ਆਗੂ ਹਾਜ਼ਰ ਸਨ।
ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਮਲਸੀਆਂ ਵਿਖੇ ਰਾਸ਼ਟਰੀ ਮਾਰਗ ’ਤੇ ਧਰਨਾ ਦੇ ਕੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਧਰਨੇ ਨੂੰ ਗੁਰਚਰਨ ਸਿੰਘ ਚਾਹਲ, ਬਲਵੰਤ ਸਿੰਘ ਮਲਸੀਆਂ, ਪ੍ਰਿੰਸੀਪਲ ਮਨਜੀਤ ਸਿੰਘ, ਮਨਜੀਤ ਸਿੰਘ ਸਾਬੀ, ਮਨਜਿੰਦਰ ਸਿੰਘ ਮਲਸੀਆਂ, ਨਿਰਮਲ ਸਿੰਘ ਸਰਾਭਾ, ਸੁਖਜਿੰਦਰ ਲਾਲੀ, ਸੁਖਵਿੰਦਰ ਬਾਗਪੁਰ, ਅਮਨਦੀਪ ਸੈਦਪੁਰੀ, ਦਲੀਪ ਸਿੰਘ, ਹਰਭਜਨ ਸਿੰਘ, ਜਸਬੀਰ ਸਿੰਘ, ਜਸਪਾਲ ਸਿੰਘ, ਬਲਕਾਰ ਸਿੰਘ ਫਾਜ਼ਲਵਾਲ ਸਮੇਤ ਹੋਰਨਾਂ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਬੋਲੀ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਗੁਰਪਾਲ ਸਿੰਘ ਲੱਲੀਆਂ, ਗੁਰਮੇਜ ਸਿੰਘ ਜੋਸਨ, ਮੇਜਰ ਸਿੰਘ ਟੁਰਨਾ, ਅਮਨ ਬਾਗਪੁਰ, ਪਾਲ ਬਾਗਪੁਰ, ਬਿੱਟੂ ਰੂਪੇਵਾਲੀ, ਪਰਮਜੀਤ ਸਿੰਘ ਭੱਦਮਾ, ਜਸਪਾਲ ਸਿੰਘ ਸਮੇਤ ਵੱਡੀ ਗਿਣਤੀ 'ਚ ਕਿਸਾਨ ਮਜ਼ਦੂਰ ਹਾਜ਼ਰ ਸਨ।