ਲੋਹੀਆਂ ਖਾਸ, (ਐੱਮ.ਜੇ ਸਿੰਘ) : ਸਿੱਧੂਪੁਰ ਰੋਡ 'ਤੇ ਸਥਿਤ ਬਾਬਾ ਸ਼ਾਹ ਕਾਸ਼ਮ ਅਲੀ ਦੀ ਦਰਗਾਹ ਦੇ ਨੇੜੇ ਇਕ ਸਕੂਲੀ ਬੱਸ ਨਾਲ ਮੋਟਰ ਸਾਈਕਲ ਦੀ ਟੱਕਰ ਹੋ ਗਈ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਨੰਬਰ ਪੀਬੀ 67 ਬੀ 2580 'ਤੇ ਸਵਾਰ ਹੋ ਕੇ ਰੋਬਿਨਪ੍ਰੀਤ ਸਿੰਘ ਪੁੱਤਰ ਤਰਲੋਚਨ ਸਿੰਘ ਵਾਸੀ ਸਿੱਧੂਪੁਰ (ਜਲੰਧਰ) ਆਪਣੇ ਪਿੰਡ ਵੱਲ ਨੂੰ ਜਾ ਰਿਹਾ ਸੀ ਕਿ ਸਾਹਮਣੇ ਤੋਂ ਆ ਰਹੀ ਅਕਾਲ ਅਕੈਡਮੀ ਕਾਨਵੈਂਟ ਸਕੂਲ ਸਿੱਧੂਪੁਰ ਦੀ ਬੱਸ ਨੰਬਰ ਪੀਬੀ 08 ਡੀਐੱਸ 7159 ਜਿਸ ਨੂੰ ਮਹਿੰਦਰਪਾਲ ਸਿੰਘ ਚਲਾ ਰਿਹਾ ਸੀ, ਨਾਲ ਟੱਕਰ ਹੋ ਗਈ। ਟੱਕਰ ਲੱਗਣ ਮਗਰੋਂ ਰੋਬਿਨਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਲੋਕਾਂ ਵੱਲੋਂ ਉਸ ਨੂੰ ਸਥਾਨਕ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ ਜਿਥੇ ਉਸ ਦੀ ਨਾਜ਼ੁਕ ਹਾਲਤ ਨੂੰ ਵੇਖਦਿਆਂ ਡਾਕਟਰਾਂ ਵੱਲੋਂ ਜਲੰਧਰ ਰੈਫ਼ਰ ਕੀਤਾ ਗਿਆ। ਜਲੰਧਰ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ। ਲੋਹੀਆਂ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਨਕੋਦਰ ਰੈਫ਼ਰ ਕਰ ਦਿੱਤਾ ਹੈ।