AD

Type Here to Get Search Results !

ਸੁਖਬੀਰ ਬਾਦਲ ਨੇ ਸ਼ਾਹਕੋਟ ਤੇ ਸੁਲਤਾਨਪੁਰ ਲੋਧੀ ਸੀਟ 'ਤੇ ਲਿਆ ਫੀਡਬੈਕ, ਦਾਅਵੇਦਾਰਾਂ ਦੀ ਗਿਣਤੀ 'ਚ ਵਾਧਾ

ਜਲੰਧਰ, (ਐੱਮ.ਜੇ ਸਿੰਘ) : ਸ਼੍ਰੋਮਣੀ ਅਕਾਲੀ ਦਲ ਨੇ ਸ਼ਾਹਕੋਟ ਅਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਸੀਟਾਂ 'ਤੇ ਮੰਥਨ ਸ਼ੁਰੂ ਕਰ ਦਿੱਤਾ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਗਲਵਾਰ ਨੂੰ ਜਲੰਧਰ ਵਿਚ ਸੁਲਤਾਨਪੁਰ ਲੋਧੀ ਤੇ ਸ਼ਾਹਕੋਟ ਦੇ ਵਰਕਰਾਂ ਤੇ ਆਗੂਆਂ ਨਾਲ ਦੋਵਾਂ ਸੀਟਾਂ 'ਤੇ ਫੀਡਬੈਕ ਲਿਆ। ਅਜੇ ਤਕ ਇਨ੍ਹਾਂ ਦੋਵਾਂ ਸੀਟਾਂ 'ਤੇ ਉਮੀਦਵਾਰ ਨਹੀਂ ਐਲਾਨੇ ਗਏ। ਇਸ ‘ਚ ਅਜੇ ਕੁਝ ਸਮਾਂ ਲੱਗ ਸਕਦਾ ਹੈ। ਸੁਖਬੀਰ ਬਾਦਲ ਨੇ ਸ਼ਾਹਕੋਟ ਵਿਧਾਨ ਸਭਾ ਹਲਕਾ ਤੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕਾ ਦੇ ਆਗੂਆਂ ਤੇ ਵਰਕਰਾਂ ਨੂੰ ਮੀਟਿੰਗ ਲਈ ਸੱਦਿਆ ਸੀ। ਇਨ੍ਹਾਂ ਦੋਵਾਂ ਸੀਟਾਂ ਦੇ ਸਰਗਰਮ ਆਗੂਆਂ ਨੂੰ 5-5 ਦੇ ਗਰੁੱਪ 'ਚ ਸੱਦ ਕੇ ਸੀਟ ਬਾਰੇ ਜਾਣਕਾਰੀ ਲਈ ਗਈ ਹੈ। ਇਹ ਪੁੱਛਿਆ ਗਿਆ ਹੈ ਕਿ ਕਿਸ ਸੀਟ 'ਤੇ ਕਿਹੜਾ ਉਮੀਦਵਾਰ ਬਿਹਤਰ ਰਹੇਗਾ। ਸੁਖਬੀਰ ਬਾਦਲ ਨੇ ਫੀਡਬੈਕ ਲੈਣ ਤੋਂ ਬਾਅਦ ਅਜੇ ਤਕ ਕੋਈ ਫੈਸਲਾ ਨਹੀਂ ਲਿਆ ਹੈ ਤੇ ਅਗਲੇ ਕੁਝ ਦਿਨਾਂ 'ਚ ਇਕ ਵਾਰ ਫਿਰ ਮੰਥਨ ਕਰਨਗੇ।

ਸ਼ਾਹਕੋਟ ਸੀਟ 'ਤੇ ਸਾਬਕਾ ਕੈਬਨਿਟ ਮੰਤਰੀ ਤੇ ਦਿੱਗਜ ਨੇਤਾ ਸਵ. ਅਜੀਤ ਸਿੰਘ ਕੋਹਾੜ ਦੇ ਪੋਤਰੇ ਬਚਿੱਤਰ ਸਿੰਘ ਕੋਹਾੜ ਵੱਲੋਂ ਦਾਅਵਾ ਕੀਤਾ ਜਾਂਦਾ ਹੈ ਪਰ ਬਲਵਿੰਦਰ ਸਿੰਘ ਚੱਠਾ ਨੇ ਵੀ ਆਪਣੀ ਮਜਬੂਤ ਦਾਅਵੇਦਾਰੀ ਪੇਸ਼ ਕੀਤੀ ਹੈ। ਸੀਡੀ ਸਿੰਘ ਕੰਬੋਜ ਤੇ ਡਾ. ਅਮਰਜੀਤ ਸਿੰਘ ਥਿੰਦ ਵੀ ਟਿਕਟ ਦੀ ਦੌੜ 'ਚ ਸ਼ਾਮਲ ਹਨ।

ਸੁਲਤਾਨਪੁਰ ਵਿਧਾਨ ਸਭਾ ਸੀਟ ਤੋਂ ਬੀਬੀ ਉਪਿੰਦਰਜੀਤ ਕੌਰ ਚੋਣ ਲੜਦੇ ਰਹੇ ਹਨ ਪਰ ਇਸ ਵਾਰ ਇੱਥੋਂ ਉਮੀਦਵਾਰ ਬਦਲਿਆ ਜਾਣਾ ਹੈ। ਇਸ ਦੇ ਮੱਦੇਨਜ਼ਰ ਫੀਡਬੈਕ ਲਿਆ ਜਾ ਰਿਹਾ ਹੈ। ਦੋਵਾਂ ਸੀਟਾਂ 'ਤੇ ਟਿਕਟ ਦੇ ਦਾਅਵੇ ਨੂੰ ਲੈ ਕੇ ਕਾਫੀ ਹਲਚਲ ਹੈ ਤੇ ਪਾਰਟੀ ਲਈ ਫੈਸਲਾ ਕਰਨਾ ਮੁਸ਼ਕਲ ਹੋ ਰਿਹਾ ਹੈ ਕਿ ਕਿਸ ਨੂੰ ਟਿਕਟ ਦਿੱਤੀ ਜਾਵੇ।

ਹੋਰ ਤਾਜ਼ਾ ਜਾਣਕਾਰੀ ਲੈਣ ਲਈ ਸਾਡੇ ਫੇਸਬੁੱਕ ਪੇਜ਼ ਨੂੰ ਲਾਈਕ ਕਰੋ : https://www.facebook.com/aawaazpunjabdi1

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt