AD

Type Here to Get Search Results !

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਲਖੀਮਪੁਰ ਘਟਨਾ ਦੇ ਵਿਰੋਧ 'ਚ ਯੋਗੀ ਤੇ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਸ਼ਾਹਕੋਟ, (ਮਿਹਰਜੋਤ ਸਿੰਘ) : ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ‘ਤੇ ਗੱਡੀ ਚੜ੍ਹਾ ਕੇ ਚਾਰ ਕਿਸਾਨਾਂ ਨੂੰ ਕਤਲ ਕਰਨ ਤੇ ਕੁਝ ਕਿਸਾਨਾਂ ਨੂੰ ਜਖਮੀ ਕਰਨ ਦੇ ਵਿਰੋਧ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਪੁਲਿਸ ਸਟੇਸ਼ਨ ਸ਼ਾਹਕੋਟ ਸਾਹਮਣੇ ਯੋਗੀ ਤੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਤੇ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ ਗਈ।

ਇਸ ਮੌਕੇ ਜ਼ਿਲ੍ਹਾ ਸਕੱਤਰ ਗੁਰਮੇਲ ਸਿੰਘ ਰੇੜਵਾਂ, ਨਿਰਮਲ ਸਿੰਘ ਢੰਡੋਵਾਲ ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਜ਼ੋਨ ਤੇ ਬਲਕਾਰ ਸਿੰਘ ਚੱਠਾ ਨੇ ਇਸ ਜ਼ਾਲਮਾਨਾ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਘਟਨਾ ਦੇ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ 10 ਮਹੀਨੇ ਤੋਂ ਚੱਲ ਰਹੇ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਹੁਣ ਤੱਕ ਬਹੁਤ ਸਾਜਿਸ਼ਾਂ ਰਚੀਆਂ ਗਈਆਂ ਅਤੇ ਕਿਸਾਨਾਂ ਮਜ਼ਦੂਰਾਂ ਨੂੰ ਡਰਾਉਣ ਦੇ ਘਟੀਆ ਤੇ ਜਾਲਮਾਨਾ ਤਰੀਕੇ ਵਰਤੇ ਹਨ। ਯੋਗੀ ਤੇ ਮੋਦੀ ਸਰਕਾਰ ਨੇ ਲੋਕਤੰਤਰ ਦਾ ਘਾਣ ਕੀਤਾ ਹੈ ਅਤੇ ਲੋਕ ਰਾਜ ਦਾ ਗਲਾ ਘੁੱਟ ਕੇ ਕਿਸਾਨਾਂ ਦੀ ਗੱਲ ਸੁਣਨ ਤੋਂ ਭੱਜ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਨਾ ਦਿੱਤੀਆਂ ਤਾਂ ਅੰਦੋਲਨ ਨੂੰ ਹੋਰ ਤੇਜ ਕੀਤਾ ਜਾਵੇਗਾ।

ਇਸ ਮੌਕੇ ਜ਼ੋਨ ਸਕੱਤਰ ਜਰਨੈਲ ਸਿੰਘ ਰਾਮੇ, ਜ਼ਿਲ੍ਹਾ ਪ੍ਰੈੱਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ, ਸਰਬਜੀਤ ਸਿੰਘ ਪ੍ਰੈਸ ਸਕੱਤਰ ਜ਼ੋਨ ਤਲਵੰਡੀ ਸੰਘੇੜਾ, ਲਖਵੀਰ ਸਿੰਘ ਸਿੰਧੜ, ਹਰਦੀਪ ਸਿੰਘ, ਸੁਖਜਿੰਦਰ ਸਿੰਘ ਹੇਰਾਂ, ਸ਼ੇਰ ਸਿੰਘ ਰਾਮੇ, ਬਲਵਿੰਦਰ ਸਿੰਘ ਰਾਜੇਆਣਾ, ਤਰਸੇਮ  ਸਿੰਘ ਰੇੜਵਾਂ, ਸਵਰਨ ਸਿੰਘ ਕਿੱਲੀ, ਮੇਜਰ ਸਿੰਘ ਜਾਫਰਵਾਲ, ਲਵਪ੍ਰੀਤ ਸਿੰਘ ਕੋਟਲੀ ਗਾਜਰਾਂ, ਮਨਦੀਪ ਸਿੰਘ ਮੀਏਂਵਾਲ, ਜਗਤਾਰ ਸਿੰਘ ਕਾਲਾ ਚੱਕ ਬਾਹਮਣੀਆਂ, ਰਜਿੰਦਰ ਸਿੰਘ ਨੰਗਲ ਅੰਬੀਆਂ, ਕੁਲਦੀਪ ਰਾਏ ਤਲਵੰਡੀ ਸੰਘੇੜਾ, ਗੁਰਮੁਖ ਸਿੰਘ ਖੋਸਾ, ਰਾਜਾ ਚੱਠਾ, ਦੇਬੀ ਚੱਠਾ, ਗਗਨ ਚੱਠਾ, ਤਨੀ ਚੱਠਾ, ਬੂਟਾ ਸਿੰਘ, ਗੁਰਵਿੰਦਰ ਗਿੰਦਾ, ਸਿੰਦੂ ਨੰਗਲਾ, ਕੁੱਕੂ ਨੰਗਲਾਂ, ਸੁਖਪਾਲ ਰੌਤਾਂ, ਹਨੀ ਢੰਡ, ਗੁਰਪਾਲ ਸਿੰਘ ਈਦਾ, ਗੁਰਦੀਪ ਈਦਾ, ਅਵਤਾਰ ਸਿੰਘ ਕਲੇਰ, ਜਿੰਦੀ ਬਾਬਾ, ਸਾਬੀ ਖਾਨਪੁਰ, ਜੱਗੂ ਬਾਬਾ, ਸੋਨੂੰ ਬਗਿਆੜ, ਦਿਲਬਰ ਖਾਨਪੁਰ ਢੱਡਾ, ਮੱਖਣ ਸਿੰਘ ਨੱਲ, ਮੇਜਰ ਸਿੰਘ ਪੱਡਾ, ਕਿਸ਼ਨ ਦੇਵ ਮਿਆਣੀ, ਤਰਲੋਕ ਸਿੰਘ ਗੱਟੀ ਪੀਰ ਬਖ਼ਸ਼, ਮਲਕੀਤ ਸਿੰਘ ਜਾਣੀਆਂ, ਵੱਸਣ ਸਿੰਘ ਕੋਠਾ, ਜੋਗਿੰਦਰ ਸਿੰਘ ਮੰਡਾਲਾ ਛੰਨਾਂ, ਜੋਗਿੰਦਰ ਸਿੰਘ ਫਤਿਹਪੁਰ, ਨਿਰਮਲ ਸਿੰਘ ਪੂਨੀਆਂ, ਸਤਨਾਮ ਸਿੰਘ ਜਲਾਲਪੁਰ ਕਲਾਂ, ਸਤਨਾਮ ਸਿੰਘ ਰਾਈਵਾਲ, ਦਲਬੀਰ ਸਿੰਘ ਮੁੰਡੀ ਸ਼ਹਿਰੀਆਂ, ਬਲਵੀਰ ਸਿੰਘ ਕਾਕੜ ਕਲਾਂ, ਗੁਰਦੀਪ ਸਿੰਘ ਚੱਕ ਵਡਾਲਾ, ਮਲਕੀਤ ਸਿੰਘ ਨਵਾਂ ਪਿੰਡ ਦੋਨਾਂ, ਸੁਖਦੇਵ ਸਿੰਘ ਘੁੱਦੂਵਾਲ, ਕਰਨ ਪਿੱਪਲੀ, ਸਤਨਾਮ ਸਿੰਘ ਜਲਾਲਪੁਰ, ਰਣਜੀਤ ਸਿੰਘ, ਹਰਨੇਕ ਸਿੰਘ ਗਿੱਦੜਪਿੰਡੀ, ਸੁੱਖਾ ਨੱਲ, ਦਲਬੀਰ ਸਿੰਘ ਕੰਗ ਸਮੇਤ ਵੱਡੀ ਗਿਣਤੀ ‘ਚ ਕਿਸਾਨ ਮਜ਼ਦੂਰ ਹਾਜ਼ਰ ਸਨ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt