AD

Type Here to Get Search Results !

ਰੈੱਡ ਰਿਬਨ ਕਲੱਬ ਨੇ ਕੀਤਾ ਦੁਸ਼ਹਿਰਾ ਕਮੇਟੀ ਦੇ ਸਰੂਪਾਂ ਦਾ ਸਨਮਾਨ

ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਰੈੱਡ ਰਿਬਨ ਕਲੱਬ ਸ਼ਾਹਕੋਟ ਦੇ ਪ੍ਰਧਾਨ ਰਮਨ ਗੁਪਤਾ ਨੇ ਦੁਸ਼ਹਿਰੇ ਵਿਚ ਬਣੇ ਸਾਰੇ ਸਰੂਪ ਭਗਵਾਨ ਰਾਮ, ਮਾਤਾ ਸੀਤਾ, ਲਕਸ਼ਮਣ ਜੀ, ਹਨੂਮਾਨ ਜੀ, ਮਹਾਰਾਜਾ ਰਾਵਣ ਜੀ ਸਮੇਤ ਵਾਨਰ ਸੈਨਾ ਨੂੰ ਘਰ ਬੁਲਾ ਕੇ ਭੋਜਨ ਛਕਾਇਆ ਤੇ ਸਾਰੇ ਸਰੂਪਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਮਨ ਗੁਪਤਾ ਨੇ ਕਿਹਾ ਕਿ ਸਾਨੂੰ ਭਗਵਾਨ ਰਾਮ ਦੇ ਜੀਵਨ ਤੋਂ ਸੇਧ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਸਮੂਹ ਇਲਾਕਾ ਵਾਸੀਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦੁਸਹਿਰਾ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰੋਵਰ, ਵਾਈਸ ਚੇਅਰਮੈਨ ਰਾਜਾ ਅਰੋੜਾ, ਪ੍ਰਧਾਨ ਰਾਹੁਲ ਪੰਡਿਤ, ਦੀਪਕ ਸੋਬਤੀ ਆਰ.ਏ, ਮੈਡਮ ਮਮਤਾ ਗੁਪਤਾ, ਮੈਡਮ ਵੀਰਪਾਲ ਸ਼ਰਮਾ, ਮੈਡਮ ਜਯੋਤੀ ਧੀਰ, ਸ਼ਬਨਮ, ਰੈਡ ਰਿਬਨ ਕਲੱਬ ਦੇ ਸਕੱਤਰ ਮਾਸਟਰ ਰਾਕੇਸ਼ ਕੁਮਾਰ ਖਹਿਰਾ, ਮਾਸਟਰ ਕੁਲਦੀਪ ਸਚਦੇਵਾ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਆਜ਼ਾਦ ਸਚਦੇਵਾ, ਵਤਸਲ ਗੁਪਤਾ, ਕਮਲਜੀਤ ਕੌਰ ਟਿਲੂ, ਮੈਡਮ ਕਿਰਨ ਅਰੋੜਾ, ਰਾਜੇਸ਼ ਜੁਨੇਜਾ, ਪ੍ਰਿਤਪਾਲ ਸਿੰਘ, ਚੇਅਰਮੈਨ ਸ਼ਿਵ ਨਰਾਇਣ ਗੁਪਤਾ, ਰਾਮ ਗੁਪਤਾ, ਪੰਕਜ ਗੁਪਤਾ, ਧਰਮਪਾਲ ਗੁਪਤਾ, ਕ੍ਰਿਸ਼ਵ ਗੁਪਤਾ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt