![]() |
ਅੰਤਿਮ ਸਸਕਾਰ ਮੌਕੇ ਸਵ. ਚਰਨ ਦਾਸ ਗਾਬਾ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਹੋਰ। |
ਸ਼ਾਹਕੋਟ, (ਪੰਜਾਬ ਸੇਵਕ ਨਿਊਜ਼) : ਨਗਰ ਪੰਚਾਇਤ ਸ਼ਾਹਕੋਟ ਦੇ ਸਾਬਕਾ ਵਾਈਸ ਪ੍ਰਧਾਨ ਅਤੇ ਦਾਣਾ ਮੰਡੀ ਕਮੇਟੀ
ਦੇ ਸਾਬਕਾ ਪ੍ਰਧਾਨ ਚਰਨ ਦਾਸ ਗਾਬਾ ਦਾ ਗਮਗੀਨ ਮਾਹੌਲ ਵਿਚ ਅੰਤਿਮ ਸਸਕਾਰ ਕੀਤਾ ਗਿਆ। ਉਨ੍ਹਾਂ ਦਾ
ਬੀਤੀ ਰਾਤ ਦੇਹਾਂਤ ਹੋ ਗਿਆ ਸੀ। ਇਸ ਮੌਕੇ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਸੀਨੀਅਰ
‘ਆਪ’ ਆਗੂ ਰਾਣਾ ਹਰਦੀਪ ਸਿੰਘ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਬਲਕਾਰ ਸਿੰਘ ਚੱਠਾ ਤੇ ਰਤਨ
ਸਿੰਘ ਕਾਕੜ ਕਲਾਂ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ। ਸਵ. ਚਰਨ ਦਾਸ ਗਾਬਾ ਦੀ ਚਿਖਾ
ਨੂੰ ਅਗਨੀ ਉਨ੍ਹਾਂ ਦੇ ਛੋਟੇ ਭਰਾ ਕ੍ਰਿਸ਼ਨ ਕੁਮਾਰ ਗਾਬਾ ਤੇ ਭਤੀਜੇ ਤਨਿਸ਼ ਗਾਬਾ ਵੱਲੋਂ ਦਿਖਾਈ ਗਈ।
![]() |
ਗਾਬਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ 'ਆਪ' ਆਗੂ ਰਾਣਾ ਹਰਦੀਪ ਸਿੰਘ, ਚੇਅਰਮੈਨ ਬਲਕਾਰ ਸਿੰਘ ਚੱਠਾ, ਹਰਦੇਵ ਸਿੰਘ ਪੀਟਾ, ਪ੍ਰਵੀਨ ਗਰੋਵਰ ਤੇ ਹੋਰ। |
ਇਸ ਮੌਕੇ ਕਾਂਗਰਸ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ, ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਲਜ਼ਾਰ ਸਿੰਘ ਥਿੰਦ, ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਸਤੀਸ਼ ਰਿਹਾਨ, ਪਵਨ ਪੁਰੀ, ਮੰਡੀ ਕਮੇਟੀ ਦੇ ਪ੍ਰਧਾਨ ਪਵਨ ਅਗਰਵਾਲ, ‘ਆਪ’ ਆਗੂ ਬੂਟਾ ਸਿੰਘ ਕਲਸੀ, ਪ੍ਰਵੀਨ ਗਰੋਵਰ, ਹਰਦੇਵ ਸਿੰਘ ਪੀਟਾ, ਸੁਖਦੀਪ ਸਿੰਘ ਸੋਨੂੰ ਕੰਗ, ਹਰੀਸ਼ ਮਿੱਤਰ, ਕੰਵਲਜੀਤ ਸਿੰਘ ਲਾਲੀ ਪੀਏ, ਰੋਮੀ ਗਿੱਲ, ਬੰਟੀ ਬੱਠਲਾ, ਜਗਦੀਸ਼ ਵਡੇਹਰਾ ਸਾਬਕਾ ਐੱਮਸੀ, ਹੈਪੀ ਡਾਬਰ, ਸੁਲਕਸ਼ਨ ਜਿੰਦਲ, ਹਰਭਜਨ ਸਿੰਘ ਸਰਪੰਚ ਪਰਜੀਆਂ, ਜਤਿੰਦਰਪਾਲ ਬੱਲਾ, ਰਿਸ਼ਭ ਗੋਗੀਆ, ਮਨੋਜ ਅਰੋੜਾ, ਜਥੇ. ਰੇਸ਼ਮ ਸਿੰਘ, ਅਸ਼ਵਨੀ ਮਿੱਤਲ, ਦਿਵਾਕਰ ਗੁਪਤਾ, ਸੰਜੀਵ ਗੁਪਤਾ, ਮਨੀਸ਼ ਮਲਹੋਤਰਾ, ਸ਼ਾਮ ਲਾਲ, ਤਾਰਾ ਚੰਦ ਸਾਬਕਾ ਐੱਮਸੀ, ਦਲਜੀਤ ਸਿੰਘ ਗੱਟੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਟਿੰਪੀ ਕੁਮਰਾ, ਅੰਮ੍ਰਿਤ ਲਾਲ ਕਾਕਾ, ਜਸਪਾਲ ਸਿੰਘ ਮਿਗਲਾਨੀ, ਮਦਨ ਲਾਲ ਅਰੋੜਾ, ਕਪਿਲ ਗੁਪਤਾ, ਯਸ਼ਪਾਲ ਗੁਪਤਾ, ਸੋਨੂੰ ਦੁੱਗਲ, ਦਰਸ਼ਨ ਅਰੋੜਾ, ਡਾ. ਅਰਵਿੰਦਰ ਸਿੰਘ ਰੂਪਰਾ, ਜੀਵਨ ਗੁਪਤਾ, ਗੌਰਵ ਅਗਰਵਾਲ ਸੀਏ, ਹਰਦੀਪ ਸਿੰਘ ਪਹਿਲਵਾਨ, ਕਪਿਲ ਗੋਇਲ, ਸੁੱਚਾ ਗਿੱਲ, ਰਮੇਸ਼ ਹੰਸ, ਰਾਜੂ ਬਾਂਸਲ, ਰੂਪ ਲਾਲ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀਆਂ ਨੇ ਗਾਬਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।