ਜਲੰਧਰ: ਸੂਬੇ ’ਚ ਪੰਜਾਬ ਤੇ ਪੰਜਾਬੀ ਵਿਰੋਧੀ ਕਾਂਗਰਸ ਤੇ ਕਿਸਾਨ ਵਿਰੋਧੀ ਭਾਰਤੀ ਜਨਤਾ ਪਾਰਟੀ ਨੂੰ ਹਰਾ ਕੇ ਅਕਾਲੀ-ਬਸਪਾ ਗਠਜੋੜ ਦੀ ਸਰਕਾਰ ਬਣਾਉਣਾ ਸਾਡਾ ਉਦੇਸ਼ ਹੈ। ਇਹ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਅੱਜ ਇਥੇ ਪ੍ਰੈੱਸ ਕਲੱਬ ’ਚ ਗੱਲਬਾਤ ਕਰਦਿਆ ਕੀਤਾ। ਬਸਪਾ ਵਲੋਂ ਅੱਜ ਵਿਧਾਨ ਸਭਾ ਹਲਕਾ ਟਾਂਡਾ ਉੜਮੁੜ ਤੋਂ ਸਾਬਕਾ ਅਕਾਲੀ ਆਗੂ ਲਖਵਿੰਦਰ ਸਿੰਘ ਲੱਖੀ ਗਿਲਜੀਆ ਨੂੰ ਪਾਰਟੀ ’ਚ ਸ਼ਾਮਲ ਕੀਤਾ। ਇਸ ਮੌਕੇ ਬਸਪਾ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਨੀਵਾਲ ਵੀ ਮੌਜੂਦ ਸਨ। ਬੈਨੀਵਾਲ ਤੇ ਗੜ੍ਹੀ ਦੋਵਾਂ ਆਗੂਆ ਨੇ ਕਿਹਾ ਕਿ ਲੱਖੀ ਓਬੀਸੀ ਵਰਗ ਨਾਲ ਸੰਬੰਧਤ ਸਿੱਖ ਚਿਹਰਾ ਹਨ ਅਤੇ ਇਲਾਕੇ ’ਚ ਸਰਪੰਚੀ, ਬਲਾਕ ਸੰਮਤੀ, ਜਿਲ੍ਹਾ ਪ੍ਰੀਸ਼ਦ ਤੇ ਸੂਬਾ ਪੱਧਰੀ ਚੇਅਰਮੈਨੀ ਅਤੇ ਪੱਛੜੀਆਂ ਸ੍ਰੇਣੀਆਂ ਲਈ ਕੰਮ ਕਰਦੇ ਰਹੇ ਹਨ। ਕਾਂਗਰਸ ’ਤੇ ਵਰ੍ਹਦਿਆਂ ਸੂਬਾ ਪ੍ਰਧਾਨ ਗੜ੍ਹੀ ਨੇ ਕਿਹਾ ਕਿ ਕਾਂਗਰਸ ਨੇ ਸਾਢੇ ਚਾਰ ਪੰਜਾਬੀਆ ਨੂੰ ਫੋਕੇ ਲਾਰਿਆਂ ਤੇ ਖੋਖਲੇ ਵਾਅਦਿਆਂ ਨਾਲ ਲੁੱਟਕੇ ਨਵਾਂ ਸੂਬਾ ਪ੍ਰਧਾਨ ਤੇ ਚਾਰ ਕਾਰਜਕਾਰੀ ਪ੍ਰਧਾਨ ਲਗਾ ਕੇ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਖੇਤੀ ਦੇ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀਆ ਜ਼ਮੀਨਾਂ ਕਾਰਪੋਰੇਟ ਘਰਾਣਿਆ ਨੂੰ ਵੇਚਣ ਦੀ ਚਾਲ ਚੱਲੀ ਗਈ ਹੈ, ਜਿਸ ਨੂੰ ਕਦੇ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਸਪਾ ਆਪਣੇ ਹਿੱਸੇ ਦੀਆ 20 ਦੀਆ 20 ਸੀਟਾਂ ’ਤੇ ਹੀ ਜਿੱਤ ਦਰਜ ਕਰੇਗੀ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਗਿਲਜੀਆ ਨੂੰ ਟਾਂਡੇ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ.ਉਹ ਸੰਭਾਵੀ ਉਮੀਦਵਾਰ ਹੋ ਸਕਦੇ ਹਨ।
ਇਸ ਮੌਕੇ ਭਗਵਾਨ ਸਿੰਘ ਚੌਹਾਨ, ਗੁਰਲਾਲ ਸੈਲਾ, ਰਣਜੀਤ ਕੁਮਾਰ, ਦਲਜੀਤ ਰਾਏ, ਮਹਿੰਦਰ ਸਿੰਘ ਸੰਧਰਾ, ਮਨਿੰਦਰ ਸਿੰਘ ਸ਼ੇਰਪੁਰੀ, ਡਾ. ਸੁਖਬੀਰ ਸਲਾਰਪੁਰ, ਸੁਖਦੇਵ ਬਿੱਟਾ, ਸਤਪਾਲ ਮੁਲਤਾਨੀ, ਡਾ. ਜਸਪਾਲ ਸਿੰਘ, ਜਸਵਿੰਦਰ ਦੁੱਗਲ , ਮਨਜੀਤ ਸਹੋਤਾ, ਸੰਤੋਖ ਸਿੰਘ ਨਾਰਿਆਲ, ਕੁਲਦੀਪ ਬਿੱਟੂ, ਜਸਵੀਰ ਸਿੰਘ ਮਾਹੀ, ਰਤਨ ਚੰਦ, ਪਟੇਲ ਸਿੰਘ ਧੁੱਗਾ, ਗੁਰਦੀਪ ਸਿੰਘ, ਚਮਨ ਲਾਲ ਸਿਕਰੀ, ਸੁਰਜੀਤ ਲਾਲ, ਚਮਨ ਲਾਲ ਜਸਮੇਰ, ਜਥੇਦਾਰ ਤਾਰਾ ਸਿੰਘ ਐੱਸਜੀਪੀਸੀ ਮੈਂਬਰ, ਇਕਬਾਲ ਸਿੰਘ ਜੌਹਲ, ਸੁਰਜੀਤ ਸਿੰਘ ਕੈਰੇ, ਜਸਵੰਤ ਸਿੰਘ ਬਿੱਟੂ ਮੈਂਬਰ ਬਲਾਕ ਸੰਮਤੀ, ਲਖਵਿੰਦਰ ਸਿੰਘ ਮੁਲਤਾਨੀ ਕੌਂਸਲਰ, ਸਰਬਜੀਤ ਸਿੰਘ ਗੋਲਡੀ, ਜਸਵਿੰਦਰ ਸਿੰਘ ਮਨੀ, ਵਰਿੰਦਰ ਸਿੰਘ ਨੰਗਲੀ, ਕਸ਼ਮੀਰ ਸਿੰਘ ਬਬਲੂ, ਬਲਵਿੰਦਰ ਸਿੰਘ ਬੱਬੂ, ਲਖਵਿੰਦਰ ਸਿੰਘ ਸੇਠੀ, ਸੁਮਨ ਖੋਸਲਾ ਕੌਂਸਲਰ, ਸੋਨੂੰ ਖੰਨਾ ਕੌਂਸਲਰ, ਮਿੰਦਰ ਸਿੰਘ ਡੀਮਾਨਾ, ਬਚਨ ਸਿੰਘ ਡਡੀਆਂ ਆਦਿ ਹਾਜ਼ਿਰ ਸਨ।