ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ 18 ਮੰਗਾਂ ਵਾਲਾ ਪੱਤਰ ਸੌਂਪਿਆ ਗਿਆ। ਉਸ ਮੰਗ ਪੱਤਰ ਵਿਚ ਪੰਜ ਮੁੱਦਿਆਂ ਨੂੰ ਤਰਜੀਹੀ ਕੈਟੇਗਰੀ ਵਿੱਚ ਰੱਖਿਆ ਗਿਆ ਹੈ, ਜਿਸ ਉੱਤੇ ਉਨ੍ਹਾਂ ਸਰਕਾਰ ਤੋਂ ਤੁਰੰਤ ਐਕਸ਼ਨ ਦੀ ਮੰਗ ਵੀ ਕੀਤੀ।
ਇਨ੍ਹਾਂ ਮੁੱਖ ਮੰਗਾਂ ਵਿਚ ਪਹਿਲੀ ਮੰਗ ਬਹਿਬਲ ਕਲਾਂ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿਵਾਉਣਾ, ਪੰਜਾਬ ਵਿਚੋਂ ਨਸ਼ਿਆਂ ਦਾ ਪੂਰੀ ਤਰ੍ਹਾਂ ਲੱਕ ਤੋੜਨ ਲਈ ਜੋ ਐਸਟੀਐਫ ਗਠਿਤ ਕੀਤੀ ਗਈ ਸੀ ਉਨ੍ਹਾਂ ਵਿੱਚ ਜਿਹੜੇ ਨਾਮ ਹੁਣ ਤੱਕ ਸਾਹਮਣੇ ਆਏ ਹਨ ਉਨ੍ਹਾਂ ਉੱਪਰ ਐਕਸ਼ਨ ਕਰਨਾ, ਮਹਿੰਗੀ ਬਿਜਲੀ ਨਾਲ ਸੰਬੰਧਤ ਹੋਏ ਸਮਝੌਤਿਆਂ ਨੂੰ ਤੁਰੰਤ ਰੱਦ ਕਰਨਾ ਅਤੇ ਪੰਜਾਬ ਵਿਚ ਲੱਗ ਰਹੇ ਡਾਕਟਰਾਂ ਅਤੇ ਅਧਿਆਪਕਾਂ ਦੇ ਧਰਨਿਆਂ ਬਾਰੇ ਸਰਕਾਰ ਵੱਲੋਂ ਛੇਤੀ ਹੱਲ ਕੀਤੇ ਜਾਣ ਦੀ ਮੰਗਾਂ ਸ਼ਾਮਲ ਸਨ।