ਸੰਗਤਾਂ ਨੂੰ ਗੁਰ-ਇਤਿਹਾਸ ਤੋਂ ਕਰਵਾਇਆ ਜਾਣੂ

ਗੁਰਦੁਆਰਾ ਸਾਹਿਬ ਵਿਖੇ ਕਥਾ ਵਿਚਾਰ ਦੌਰਾਨ ਭਾਈ ਮਲਕੀਤ ਸਿੰਘ ਕਰਨਾਲ।
ਕੈਲੀਫੋਰਨੀਆ, (ਪੰਜਾਬ ਸੇਵਕ ਬਿਊਰੋ): ਪੰਥ ਦੇ ਮਹਾਨ ਕਥਾਵਾਚਕ
ਭਾਈ ਮਲਕੀਤ ਸਿੰਘ ਬੋਪਾਰਾਏ, ਵੱਲੋਂ ਆਸਾ ਦੀ ਵਾਰ ਦੀ
ਕਥਾ ਸਿੱਖ ਇੰਸਟੀਚਿਊਟ (ਫ੍ਰੈਸਨੋ) ਕੈਲੀਫੋਰਨੀਆ ਵਿਖੇ ਬਾਖੂਬੀ ਸੰਪੰਨ
ਕੀਤੀ ਗਈ ਹੈ। ਹਫਤਾਵਾਰ ਚੱਲਣ ਵਾਲੀ ਇਹ ਕਥਾ ਪੰਜਾਬੀਆਂ ਦੇ ਗੜ ਮੱਧ ਕੈਲੀਫੋਰਨੀਆ ਦੇ ਸ਼ਹਿਰ ਫ੍ਰੈਸਨੋ
ਵਿਖੇ ਲੰਬੇ ਸਮੇਂ ਤੋਂ ਚੱਲ ਰਹੀ ਸੀ। ਭਾਈ ਸਾਹਿਬ ਨੇ ਕਥਾ ਦੌਰਾਨ ਵੱਖ-ਵੱਖ
ਹਿੱਸਿਆਂ ਨੂੰ ਛੋਹਿਆ ਤੇ ਵਰਤਮਾਨ ਪਰਪੇਖ ਤੋਂ ਸੰਗਤਾਂ ਨੂੰ ਜਾਣੂ
ਕਰਵਾਇਆ।
ਕਥਾ ਵਿਚਾਰ ਦੌਰਾਨ ਭਾਈ ਮਲਕੀਤ ਸਿੰਘ ਨੇ ਸੰਗਤਾਂ ਨੂੰ ਦੱਸਿਆ
ਕਿ ਟੁੰਡੇ ਅਸ ਰਾਜੇ ਨੂੰ ਰਹਿੰਦੀ ਦੁਨੀਆਂ ਤੱਕ ਅਮਰ ਕਰ ਦੇਣ ਵਾਲੀ ਵਾਰ ਅਨੋਖੀ
ਬਾਣੀ ਹੈ। ਇਸ ਦੀ ਮਿਸਾਲ ਕਿਸੇ ਵੀ ਧਰਮ ਗ੍ਰੰਥ ਵਿਚ ਨਹੀਂ ਮਿਲਦੀ। ਇਸ ਦੀ ਸ਼ੁਰੂਆਤ ਗੁਰੂ ਦੀ ਮਹਿਮਾ ਨਾਲ ਆਰੰਭ ਹੁੰਦੀ ਹੈ। ਗੁਰੂ ਦੇ ਰਾਹ ‘ਤੇ ਤੁਰਨ ਨਾਲ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ। ਅੱਜ ਕੱਲ ਜਿਵੇਂ ਮਸ਼ੀਨਰੀ ਪ੍ਰਭਾਵ
ਕਰਕੇ ਗੁਰੂ ਦੀ ਮਹਿਮਾ ਛੁਟਿਆਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਸ
ਤੋਂ ਗੁਰੇਜ਼ ਕਰਨਾ ਪੈਣਾ ਹੈ। ਗੁਰੂ ਦੀ ਮਹਿਮਾ ਹਜ਼ਾਰਾਂ ਸੂਰਜਾਂ ਤੋਂ ਵੀ ਉੱਤੇ ਹੈ ਕਿਉਂਕਿ
ਟਕਸਾਲੀ ਵਿਚਾਰਧਾਰਾ ਅਨੁਸਾਰ ਗੁਰੂ ਦੇ ਗਿਆਨ ਦਾ ਪ੍ਰਕਾਸ਼ ਹਜ਼ਾਰਾਂ ਸੂਰਜਾਂ ਨੂੰ ਮਾਤ ਪਾ ਦਿੰਦਾ
ਹੈ ਕਿਉਂਕਿ ਆਸਾ ਦੀ ਵਾਰ ਤਲਖ਼ ਹਕੀਕਤਾਂ ਨਾਲ ਭਰਪੂਰ ਹੈ। ਇਸ ਕਰਕੇ ਇਹ
ਕਲਯੁਗ ਵਿਚ ਵਿਚਰਨ ਦਾ ਸਹੀ ਮਾਰਗ ਵੀ ਦੱਸਦੀ ਹੈ। ਆਸਾ ਦੀ ਵਾਰ ਜੀਵਨ
ਦੇ ਕਿਸੇ ਵੀ ਪਹਿਲੂ ਨੂੰ ਅਣਛੋਹਿਆ ਨਹੀਂ ਛੱਡਦੀ ਅਤੇ ਕਾਲ ਅਤੇ ਧਰਮ ਦੇ ਬੰਧਨਾਂ ਤੋਂ ਵੀ ਮੁਕਤ
ਹੈ। ਇਸ ਨੂੰ ਕਿਸੇ ਵੀ ਮੁਲਕ ਅਤੇ ਧਰਮ ਦਾ ਮਨੁੱਖ ਪੜ੍ਹ ਸਕਦਾ ਹੈ। ਇਸ ਵਿਚ ਭਾਰਤੀ ਅਤੇ ਸਮੈਦਿਕ
ਧਰਮਾਂ ਦਾ ਜ਼ਿਕਰ ਹੈ। ਖੰਡਾ ਬ੍ਰਹਮੰਡਾ ਦੇ ਰਚਨਹਾਰੇ ਨੂੰ ਭੁੱਲ ਕੇ
ਮਨੁੱਖ ਹਉਮੈ ਤੋਂ ਗ੍ਰਸਤ ਹੋ ਜਾਂਦਾ ਹੈ ਤੇ ਲੱਖਾਂ ਜੂਨਾਂ ਵਿੱਚ ਪੈਂਦਾ ਹੈ। ਪ੍ਰੰਤੂ ਸੱਚੇ ਗੁਰੂ ਦੀ ਮਹਿਮਾ ਗਾ ਕੇ ਹੀ ਹਉਮੈ ਤੋਂ ਨਿਵਰਤੀ ਪਾ ਸਕਦਾ ਹੈ।
ਭਾਈ ਸਾਹਿਬ ਵੱਲੋਂ ਕੀਤੀ ਕਥਾ ਦੇ ਸਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਆਸਾ ਦੀ ਵਾਰ ਦੀਆਂ ਬਹੁਤੀਆਂ ਤੁਕਾਂ ਜਿਵੇਂ ‘ਰੋਟੀਆ ਕਾਰਣਿ ਪੂਰਹਿ ਤਾਲ’ ਤਾਂ ਪੰਜਾਬੀ ਭਾਸ਼ਾ ਦੇ ਅਖਾਣ ਬਣ ਚੁੱਕੇ ਹਨ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ‘ਸਿਖੀ ਸਿਖਿਆ ਗੁਰ ਵੀਚਾਰਿ’ ਤੇ ਅਮਲ ਨਾ ਕਰਦੇ ਹੋਏ ਮਿਸ਼ਨਰੀ ਗੁਟਕੇ ਸਿਰਫ ਪੰਜ ਬਾਣੀਆਂ ਤੱਕ ਹੀ ਸੀਮਤ ਕਰ ਦਿੱਤੇ ਗਏ ਹਨ ਜਦੋਂ ਕਿ ਟਕਸਾਲੀ ਗੁਟਕਾ ਸਾਹਿਬ 30 ਬਾਣੀਆਂ ਨਾਲ ਭਰਪੂਰ ਹਨ ਤੇ ਗੁਰੂ ਨਾਲ ਜੋੜਨ ਦਾ ਵਧੀਆ ਉਪਰਾਲਾ ਕਰ ਰਹੇ ਹਨ। ਬਾਕੀ ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ ਵਰਗੀ ਕ੍ਰਾਂਤੀਕਾਰੀ ਤੁਕ ਰਹਿੰਦੀ ਦੁਨੀਆਂ ਤੱਕ ਇਸਤਰੀ ਜਾਤ ਨੂੰ ਅਮਰ ਕਰ ਚੁੱਕੀ ਹੈ। ਹੋਰ ਤਾਂ ਹੋਰ ‘ਜਨ ਨਾਨਕ ਹਰਿ ਪੁਨ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁਨ ਕੇਰੀ’ ਵਰਗੀ ਪ੍ਰੇਰਨਾ ਕਿਸੇ ਵੀ ਧਰਮ ਗ੍ਰੰਥ ਵਿਚ ਸ਼ਾਮਲ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਤੀਜੀ ਸੰਸਾਰ ਜੰਗ ਵੱਲ ਵੱਧ ਰਹੇ ਮੁਲਕਾਂ ਦੇ ਲੀਡਰਾਂ ਨੂੰ ਇਹ ਵਾਰ ਵਾਰ-ਵਾਰ ਚੇਤੇ ਕਰਵਾਉਣੀ ਹੈ ਕਿ ਮਨੁੱਖਤਾ ਦੀ ਸੇਵਾ ਹੀ ਕਲਯੁਗ ਵਿੱਚ ਪ੍ਰਾਣੀਆਂ ਦਾ ਪਾਰ ਉਤਾਰਾ ਕਰ ਸਕਦੀ ਹੈ। ਗੁਰਦੁਆਰਿਆਂ ਦੇ ਪ੍ਰਧਾਨਾਂ ਨੂੰ ਸੱਚੇ ਸੇਵਕ ਬਣਨਾ ਚਾਹੀਦਾ ਹੈ ਤੇ ਗੁਰੂ ਦੇ ਵਜ਼ੀਰਾਂ ਦਾ ਸਾਥ ਦੇਣਾ ਚਾਹੀਦਾ ਹੈ। ਕਿਹਾ ਜਾਂਦਾ ਹੈ ਕਿ ਕਿਸੇ ਧਰਮ ਦੇ ਬੋਧੀ ਭਿੱਖੂ ਜਿਸ ਗਲੀ ਵਿੱਚ ਲੰਘ ਜਾਂਦੇ ਹਨ ਸਨ, ਉਨ੍ਹਾਂ ਦੇ ਜੀਵਨ ਤੋਂ ਪ੍ਰਭਾਵਿਤ ਹੋ ਕੇ ਸਾਰੀ ਗਲੀ ਬੁੱਧ ਧਰਮ ਅਪਣਾ ਲੈਂਦੀ ਸੀ ਪਰ ਅੱਜ ਸਿੱਖੀ ਨੂੰ ਢਾਹ ਗੁਰਦੁਆਰਿਆਂ ਅੰਦਰ ਹੀ ਲੱਗ ਰਹੀ ਹੈ। ਭਾਈ ਮਲਕੀਤ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਕੀਤੀ ਸਾਰੀ ਕਥਾ ਉਨ੍ਹਾਂ ਦੇ ਯੂ-ਟਿਊਬ ਚੈਨਲ Bhai Malkit Singh Karnal ‘ਤੇ ਦੇਖੀ ਜਾ ਸਕਦੀ ਹੈ।