* ਜਸ਼ਨਦੀਪ ਸਿੰਘ, ਸੁਖਦੀਪ ਸਿੰਘ ਤੇ ਗੁਰਸਿਮਰਨ ਸਿੰਘ ਪਹਿਲੇ ਸਥਾਨ ‘ਤੇ ਰਹੇ
![]() |
ਦਸਤਾਰ ਮੁਕਾਬਲੇ ਦੇ ਜੇਤੂ ਬੱਚਿਆਂ ਨੂੰ ਸਨਮਾਨਿਤ ਕਰਦੇ ਹੋਏ ਚੇਅਰਮੈਨ ਗੁਰਮੁਖ ਸਿੰਘ ਕੋਟਲਾ, ਬਾਬਾ ਜਸਵੰਤ ਸਿੰਘ ਕੋਟਲਾ, ਮਨਜੀਤ ਸਿੰਘ ਸੈਦਪੁਰ ਤੇ ਹੋਰ ਪ੍ਰਬੰਧਕ। |
ਸ਼ਾਹਕੋਟ, (ਪ੍ਰਿਤਪਾਲ ਸਿੰਘ) : ਚਾਰ ਸਾਹਿਬਜ਼ਾਦਿਆਂ,
ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਤੇ ਦਸਤਾਰ ਮੁਕਾਬਲਾ
ਪਿੰਡ ਕੋਟਲਾ ਸੂਰਜ ਮੱਲ ਵਿਖੇ ਚੇਅਰਮੈਨ ਗੁਰਮੁਖ ਸਿੰਘ ਕੋਟਲਾ ਤੇ ਬੀਬੀ ਪਰਮਜੀਤ ਕੌਰ ਕੋਟਲਾ ਚੇਅਰਪਰਸਨ
ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਸੇਵਾ ਸੁਸਾਇਟੀ ਇਲਾਕਾ
ਸ਼ਾਹਕੋਟ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕਰਵਾਏ ਗਏ 14ਵੇਂ ਸਾਲਾਨਾ ਸਮਾਗਮ ਦੀ ਸ਼ੁਰੂਆਤ ਸ਼੍ਰੀ
ਸਹਿਜ ਪਾਠ ਸਾਹਿਬ ਦਾ ਭੋਗ ਪਾਉਣ ਤੋਂ ਬਾਅਦ ਕੀਤੀ ਗਈ। ਭਾਈ ਸੁਖਬੀਰ ਸਿੰਘ (ਫੌਜਾਂ ਦੇ ਜਥੇ) ਵੱਲੋਂ
ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਤੇ ਮੌਜੂਦਾ ਹਾਲਾਤਾਂ ਬਾਰੇ ਵਿਸਥਾਰ
ਪੂਰਵਕ ਚਾਨਣਾ ਪਾਇਆ। ਉਪਰੰਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਦੇ
ਜਥੇ ਵੱਲੋਂ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ।
![]() |
ਸਮਾਗਮ ਦੌਰਾਨ ਹਾਜ਼ਰ ਵੱਡੀ ਗਿਣਤੀ 'ਚ ਸੰਗਤ। |
ਦਸਤਾਰ ਮੁਕਾਬਲੇ ’ਚ 200 ਬੱਚਿਆਂ ਨੇ
ਭਾਗ ਲਿਆ ਜਿਨ੍ਹਾਂ ਨੂੰ ਤਿੰਨ ਗਰੁੱਪਾਂ ’ਚ ਵੰਡਿਆ ਗਿਆ। ਪਹਿਲੇ ਗਰੁੱਪ ’ਚ 3 ਤੋਂ 10 ਸਾਲ ਦੇ ਬੱਚਿਆਂ
ਵਿਚ ਜਸ਼ਨਦੀਪ ਸਿੰਘ ਨੌਰਾ (ਮਲੇਰਕੋਟਲਾ) ਨੇ ਪਹਿਲਾ, ਹਰਪ੍ਰੀਤ ਸਿੰਘ ਦੋਰਾਹਾ ਨੇ ਦੂਜਾ ਅਤੇ ਗੋਵਿੰਦਵੀਰ
ਸਿੰਘ ਲੁਹਾਰਾਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਦੂਸਰੇ ਗਰੁੱਪ 11 ਤੋਂ 16 ਸਾਲ ਦੇ ਬੱਚਿਆ ਵਿਚ ਸੁਖਦੀਪ
ਸਿੰਘ ਘਲੋਟੀ (ਲੁਧਿਆਣਾ) ਨੇ ਪਹਿਲਾ, ਸਾਹਿਲਪ੍ਰੀਤ ਸਿੰਘ ਮਲੇਰਕੋਟਲਾ ਨੇ ਦੂਜਾ ਅਤੇ ਸਤਕੀਰਤ ਸਿੰਘ
ਏਕਮ ਪਬਲਿਕ ਸਕੂਲ ਨੇ ਤੀਜਾ ਸਥਾਨ ਹਾਸਲ ਕੀਤਾ। ਤੀਜੇ ਗਰੁੱਪ ’ਚ 16 ਸਾਲ ਤੋਂ ਵੱਧ ਉਮਰ ਦੇ ਦਸਤਾਰ
ਮੁਕਾਬਲੇ ਵਿਚ ਗੁਰਸਿਮਰਨ ਸਿੰਘ ਰਾੜਾ ਸਾਹਿਬ ਨੇ ਪਹਿਲਾ, ਇੰਦਰਜੀਤ ਸਿੰਘ ਅੰਮ੍ਰਿਤਸਰ ਨੇ ਦੂਜਾ ਅਤੇ
ਗਗਨਜੀਤ ਸਿੰਘ ਹਾਜੀਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਦੁਮਾਲਾ ਸਜਾਉਣ ਦੇ ਮੁਕਾਬਲੇ
ਵਿਚ ਪਵਨਜੀਤ ਸਿੰਘ, ਮਨਕੀਰਤ ਸਿੰਘ ਤੇ ਗੁਰਦਿੱਤਾ ਸਿੰਘ ਕ੍ਰਮਵਾਰ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ
ਰਹੇ। ਇਸ ਤੋਂ ਇਲਾਵਾ ਮਹੀਪ ਸਿੰਘ ਸ਼ਾਹਕੋਟ, ਧਰਮਪ੍ਰੀਤ ਸਿੰਘ ਘਵੱਦੀ (ਲੁਧਿਆਣਾ), ਪਵਿੱਤਰਜੀਤ ਸਿੰਘ
ਮੰਡਿਆਲਾ, ਕਰਮਦੀਪ ਸਿੰਘ ਨੰਗਲ ਅੰਬੀਆਂ, ਚਮਕੌਰ ਸਿੰਘ ਪਾਇਲ ਅਤੇ ਮਨਜਿੰਦਰ ਸਿੰਘ ਨੂੰ ਵਿਸੇਸ਼ ਸਨਮਾਨ
ਦਿੱਤਾ ਗਿਆ। ਪ੍ਰਬੰਧਕਾਂ ਨੇ ਮੁਕਾਬਲੇ ਦੇ ਜੇਤੂਆਂ ਨੂੰ ਨਕਦ ਇਨਾਮ ਭੇਟ ਕਰਨ ਤੋਂ ਇਲਾਵਾ ਭਾਗ ਲੈਣ
ਵਾਲੇ ਸਮੂਹ ਬੱਚਿਆਂ ਨੂੰ ਵੀ ਦਸਤਾਰਾਂ ਤੇ ਯਾਦਗਾਰੀ ਚਿੰਨ ਨਾਲ ਸਨਮਾਨਿਤ ਕੀਤਾ। ਇਸ ਮੌਕੇ ਮਨਜੀਤ
ਸਿੰਘ ਸੈਦਪੁਰ, ਗੁਰਵਿੰਦਰ ਸਿੰਘ ਕੈਨੇਡਾ, ਪਰਵਿੰਦਰ ਸਿੰਘ ਨਿਊ ਹਾਲੈਂਡ, ਸਤਵਿੰਦਰ ਸਿੰਘ ਠੇਕੇਦਾਰ
ਅਤੇ ਜਪਨੀਤ ਸਿੰਘ ਨੇ ਜੱਜ ਦੀ ਭੂਮਿਕਾ ਨਿਭਾਈ। ਪ੍ਰਬੰਧਕਾਂ ਵੱਲੋਂ ਇਲਾਕੇ ਦੇ ਗ੍ਰੰਥੀ ਸਿੰਘਾਂ ਦਾ
ਵੀ ਸਨਮਾਨ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਗੁਰਮੁਖ ਸਿੰਘ ਕੋਟਲਾ,
ਜ਼ਿਲ੍ਹਾ ਵਾਈਸ ਪ੍ਰਧਾਨ ਅੰਮ੍ਰਿਤਪਾਲ ਸਿੰਘ ਧਨੋਆ, ਮੇਜਰ ਸਿੰਘ ਬਾਜਵਾ, ਬਾਬ ਜਸਵੰਤ ਸਿੰਘ ਕੋਟਲਾ,
ਜਗਤਾਰ ਸਿੰਘ ਤਾਰੀ, ਗਿਆਨੀ ਕਿਰਪਾਲ ਸਿੰਘ, ਗਿਆਨੀ ਚਮਕੌਰ ਸਿੰਘ, ਭਾਈ ਜਸਪਾਲ ਸਿੰਘ ਕੋਟਲਾ, ਭਾਈ
ਰੇਸ਼ਮ ਸਿੰਘ, ਕਾਹਨਪ੍ਰੀਤ ਸਿੰਘ ਖੋਸਾ, ਮਨਿੰਦਰ ਸਿੰਘ ਬਦੇਸ਼ਾ, ਭਾਈ ਨਾਹਰ ਸਿੰਘ, ਛਮਕਰਨ ਸਿੰਘ, ਗੁਰਮੀਤ
ਸਿੰਘ ਸਮੇਤ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।