AD

Type Here to Get Search Results !

ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਕਾਲੀ ਪਰਪੇਖ ਤੋਂ ਵਾਚਣ ਦੀ ਲੋੜ : ਭਾਈ ਮਲਕੀਤ ਸਿੰਘ

ਭਾਈ ਮਲਕੀਤ ਸਿੰਘ ਬੋਪਾਰਾਏ।

ਕੈਲੀਫੋਰਨੀਆ, (ਪ੍ਰਿਤਪਾਲ ਸਿੰਘ) : ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਕਾਲੀ ਪਰਪੇਖ ਤੋਂ ਵਾਚਣਾ ਸਮੇਂ ਦੀ ਲੋੜ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਈ ਮਲਕੀਤ ਸਿੰਘ ਬੋਪਾਰਾਏ ਹੈਡ ਗ੍ਰੰਥੀ ਸਿੱਖ ਇੰਸਟੀਚਿਊਟ ਫਰੈਜ਼ਨੋ ਕੈਲੀਫੋਰਨੀਆ ਨੇ ਕੀਤਾ। ਉਨ੍ਹਾਂ ਕਿਹਾ ਕਿ ਵਰਤਮਾਨ ਸੰਸਾਰ ਸੱਜੇ ਪੱਖੀ ਹਨੇਰੀ ਦੀ ਲਪੇਟ ਵਿੱਚ ਹੈ। ਜਿਵੇਂ ਕਿ ਸੀਰੀਆ ਦੇ ਤਾਨਾਸ਼ਾਹ ਜਨਰਲ ਅਸਦ ਨੂੰ ਘੋਰ ਜੁਲਮ ਕਰਨ ਮਗਰੋਂ ਮੂੰਹ ਦੀ ਖਾਣੀ ਪਈ ਅਤੇ ਮੁਲਕ ਛੱਡਣਾ ਪਿਆ। ਇਸੇ ਤਰ੍ਹਾਂ ਕਿਸਾਨਾਂ ‘ਤੇ ਜ਼ੁਲਮ ਢਾਹ ਕੇ ਕੋਈ ਵੀ ਸਰਕਾਰ ਲੰਬਾ ਸਮਾਂ ਰਾਜ ਨਹੀਂ ਕਰ ਸਕੇਗੀ। ਭਾਈ ਮਲਕੀਤ ਸਿੰਘ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਇੱਕ ਯੁਗ ਪਲਟਾਊ ਇਤਿਹਾਸਿਕ ਮੀਲ ਪੱਥਰ ਹੈ ਤੇ ਸਦੀਆਂ ਤਕ ਇਸਦੀ ਛਾਪ ਰਹਿਣੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਸਾਹਿਬਜ਼ਾਦਿਆਂ ਦੀ ਉਮਰ ਨੂੰ ਧਿਆਨ ਗੋਚਰੇ ਰੱਖੁਦਆਂ 7 ਸਾਲ ਜਾਂ 9 ਸਾਲ ਤੋਂ ਛੋਟੇ ਬੱਚਿਆਂ ਦਾ ਇਲਾਜ ਮੁਫਤ ਕਰਨਾ ਚਾਹੀਦਾ ਹੈ। ਬਾਕੀ 36 ਪ੍ਰਕਾਰ ਦੇ ਵਿਅੰਜਨਾਂ ਨੂੰ ਲੰਗਰ ਦਾ ਨਾਮ ਨਾ ਦੇ ਕੇ ਸਗੋਂ ਸਾਰਾ ਸਾਲ ਸਧਾਰਨ ਦਾਲ-ਪ੍ਰਸ਼ਾਦਾ ਹੀ ਲੰਗਰ ਵਿਚ ਵਰਤਾਇਆ ਜਾਣਾ ਚਾਹੀਦਾ ਹੈ। ਦੁਨੀਆਂ ਦੇ ਸਭ ਤੋਂ ਅਮੀਰ ਮੁਲਕ ਅਮਰੀਕਾ ਵਿਚ ਲੰਗਰ ਲਗਾ ਕੇ ਰੱਜਿਆਂ ਨੂੰ ਰਜਾਇਆ ਜਾ ਰਿਹਾ ਹੈ ਜਦਕਿ ਗੁਰਦੁਆਰਾ ਪ੍ਰਬੰਧਕਾਂ ਦਾ ਧਿਆਨ ਪੰਜਾਬ ਦੇ ਗਰੀਬ ਤਬਕੇ ਦੀ ਬਿਹਤਰੀ ਵੱਲ ਹੋਣਾ ਚਾਹੀਦਾ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt