AD

Type Here to Get Search Results !

ਕਾਂਗਰਸ ਤੇ ਭਾਜਪਾ ਕਿਸਾਨ ਅੰਦੋਲਨ ਨੂੰ ਬਣਾਉਣਾ ਚਾਹੁੰਦੀਆਂ ਹਨ ਅਸਫ਼ਲ : ਗੜ੍ਹੀ

ਚੰਡੀਗੜ੍ਹ : ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਪ੍ਰੈੱਸ ਬਿਆਨ 'ਚ ਕਿਹਾ ਕਿ ਕਾਂਗਰਸ ਤੇ ਭਾਜਪਾ ਅੰਦਰਖਾਤੇ ਮਿਲੀਆਂ ਹੋਈਆਂ ਪਾਰਟੀਆਂ ਹਨ ਜੋਕਿ ਕਿਸਾਨ ਅੰਦੋਲਨ ਨੂੰ ਅਸਫਲ ਕਰਕੇ ਕਿਸਾਨ ਵਰਗ ਨੂੰ ਕੁਚਲਣਾ ਚਾਹੁੰਦੇ ਹਨ। ਪੰਜਾਬ ਕਾਂਗਰਸ ਦੀ ਪ੍ਰਧਾਨਗੀ ਵਾਲੀ ਕੁਰਸੀ ਦਾ ਮੁੱਦਾ ਕਾਂਗਰਸ ਪਾਰਟੀ ਨੇ ਜਾਣ-ਬੁਝ ਕੇ ਤਿੰਨ-ਚਾਰ ਮਹੀਨੇ ਉਲਝਾ ਕੇ ਰੱਖਿਆ ਜਿਸ ਨਾਲ ਸਮੂਹ ਪੰਜਾਬੀਆਂ ਦਾ ਧਿਆਨ ਕਿਸਾਨ ਅੰਦੋਲਨ ਤੋਂ ਹਟ ਗਿਆ ਤੇ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੀ ਸਾਜ਼ਿਸ਼ ਕਾਂਗਰਸ ਨੇ ਬਣਾਈ।

ਅੱਜ ਜਦੋਂ ਕਿਸਾਨ ਅੰਦੋਲਨ ਤੇ ਸੰਯੁਕਤ ਕਿਸਾਨ ਮੋਰਚੇ 'ਚ ਪੰਜਾਬ ਦੇ ਲੋਕ ਮੂਹਰਲੀ ਕਤਾਰ 'ਚ ਖਲੋਕੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਖ਼ਤਮ ਕਰਵਾਉਣ ਲਈ ਲੜ ਰਹੇ ਹਨ, ਉਸ ਮੌਕੇ ਕਾਂਗਰਸ ਦੇ ਬੜਬੋਲੇ ਨਵਨਿਯੁਕਤ ਪ੍ਰਧਾਨ ਵਲੋਂ ਪਿਆਸੇ (ਕਿਸਾਨ) ਖੂਹ ਕੋਲ ਚੱਲ ਕੇ ਆਉਣ ਦਾ ਹੰਕਾਰੀ ਸੱਦਾ ਦਿੱਤਾ ਜਿਸਦੀ ਨਿੰਦਾ ਕਰਦਿਆਂ ਗੜ੍ਹੀ ਨੇ ਕਿਹਾ ਸੰਸਦ 'ਚ ਬਹੁਜਨ ਸਮਾਜ ਪਾਰਟੀ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਲਿਆਂਦੇ ਕੰਮ ਰੋਕੂ ਮਤੇ ਦਾ ਜਿਥੇ ਪੰਦਰਾਂ ਸੰਸਦ ਮੈਂਬਰਾਂ ਨੇ ਸਮਰਥਨ ਕੀਤਾ ਹੈ ਓਥੇ ਹੀ ਪੰਜਾਬ ਵਿੱਚ ਸੜਕ ਤੇ ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਹਿੱਤ 27 ਜੁਲਾਈ ਨੂੰ ਜਿਲ੍ਹਾ ਹੈੱਡਕੁਆਟਰਾਂ 'ਤੇ ਰੋਸ ਮਾਰਚ ਤੇ ਕਿਸਾਨ ਅੰਦੋਲਨ ਦੀਆ ਮੰਗਾਂ ਦੇ ਸਮਰਥਨ 'ਚ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਜਾਰੀ ਕਰਨ ਦਾ ਅੰਦੋਲਨ ਦਿੱਤਾ ਹੈ। ਬਸਪਾ ਦਾ ਇਸ ਅੰਦੋਲਨ ਦੇ ਮਾਧਿਅਮ ਤੋਂ ਟੀਚਾ ਹੈ ਕਿ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨ ਹਿੱਤ ਪੰਜਾਬ ਦੇ ਦਲਿਤ, ਪਛੜੇ ਤੇ ਗਰੀਬ ਮਜ਼ਦੂਰਾਂ ਨੂੰ ਭਾਵਨਾਤਮਕ ਰੂਪ ਵਿੱਚ ਕਿਸਾਨ ਅੰਦੋਲਨ ਨਾਲ ਜੋੜਿਆ ਜਾ ਸਕੇ ਜਿਸ ਨਾਲ ਪੰਜਾਬ ਕਿਸਾਨ ਮਜ਼ਦੂਰ ਦਲਿਤ ਪਛੜਾ ਵਿਰੋਧੀ ਕਾਂਗਰਸ ਭਾਜਪਾ ਤੇ ਆਪ ਪਾਰਟੀ ਨੂੰ ਹਰਾਇਆ ਜਾ ਸਕੇ।
Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt