ਭਾਰਤੀ ਕਿਸਾਨ ਯੂਨੀਅਨ ਤੇ ਹੋਰ ਸੰਗਠਨਾਂ ਦੇ 200 ਆਗੂ ਤੇ ਸਮਰਥਕ ਰੋਜ਼ਾਨਾ ਦਿੱਲੀ ਪੁਲਿਸ ਦੀ ਨਿਗਰਾਣੀ 'ਚ ਜੰਤਰ ਮੰਤਰ ਪਹੁੰਚ ਰਹੇ ਹਨ ਤੇ ਇੱਥੇ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤਕ ਆਪਣੀ ਸੰਸਦ ਲਾਉਣ ਤੋਂ ਬਾਅਦ ਵਾਪਸ ਚਲੇ ਜਾਂਦੇ ਹਨ। ਕਿਸਾਨਾਂ ਨੇ ਪਹਿਲਾਂ ਤੋਂ ਹੀ ਐਲਾਨ ਕੀਤਾ ਸੀ ਕਿ ਉਹ ਮੌਨਸੂਨ ਸੈਸ਼ਨ (Monsoon Session) ਦੌਰਾਨ ਸੰਸਦ ਦੇ ਬਾਹਰ ਤਕ ਜਾਣਗੇ ਉੱਥੇ ਆਪਣਾ ਪ੍ਰਦਰਸ਼ਨ ਕਰਨਗੇ ਉਸ ਤੋਂ ਬਾਅਦ ਵਾਪਸ ਆ ਜਾਣਗੇ ਪਰ ਦਿੱਲੀ ਪੁਲਿਸ (Delhi Police) ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ। ਫਿਰ ਕਿਸਾਨਾਂ ਨੂੰ ਜੰਤਰ ਮੰਤਰ (Jantar-Mantar) ਤਕ ਸੀਮਿਤ ਗਿਣਤੀ 'ਚ ਜਾਣ ਦੀ ਇਜਾਜ਼ਤ ਦਿੱਤੀ ਗਈ। ਉਹ ਵੀ ਪੁਲਿਸ ਦੀ ਨਿਗਰਾਣੀ 'ਚ। ਹੁਣ ਸਿੰਘੂ ਬਾਰਡਰ ਤੋਂ ਰੋਜ਼ਾਨਾ 200 ਕਿਸਾਨ ਜੰਤਰ ਮੰਤਰ ਪਹੁੰਚ ਰਹੇ ਹਨ।
ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਚਿਤਾਵਨੀ, ਕਿਹਾ- ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਹੈ ਤੇ ਪਿੰਡ 'ਚ ਸਬਕ ਸਿਖਾਉਣਾ ਵੀ...
Sunday, July 25, 2021
0
ਨਵੀਂ ਦਿੱਲੀ, (ਏਜੰਸੀ): ਕਿਸਾਨ ਆਗੂ ਰਾਕੇਸ਼ ਟਿਕੈਤ (BKU Leader Rakesh Tikait) ਸਮੇਂ-ਸਮੇਂ 'ਤੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦੇ ਰਹਿੰਦੇ ਹਨ ਤੇ ਆਪਣੇ ਅੰਦਾਜ਼ 'ਚ ਧਮਕਾਉਂਦੇ ਵੀ ਰਹਿੰਦੇ ਹਨ। ਨਵੀਂ ਧਮਕੀ ਤਹਿਤ ਹੁਣ ਉਨ੍ਹਾਂ ਕਿਹਾ ਕਿ ਕਿਸਾਨ ਸੰਸਦ ਤੋਂ ਕਿਸਾਨਾਂ ਨੇ ਗੂੰਗੀ-ਬਹਿਰੀ ਸਰਕਾਰ ਨੂੰ ਜਗਾਉਣ ਦਾ ਕੰਮ ਕੀਤਾ ਹੈ। ਕਿਸਾਨ ਸੰਸਦ ਚਲਾਉਣਾ ਵੀ ਜਾਣਦਾ ਹੈ ਤੇ ਅਣਦੇਖੀ ਕਰਨ ਵਾਲਿਆਂ ਨੂੰ ਪਿੰਡ 'ਚ ਸਬਕ ਸਿਖਾਉਣਾ ਵੀ ਜਾਣਦਾ ਹੈ। ਭੁਲਖੇ 'ਚ ਕੋਈ ਨਾ ਹੋਵੇ। ਰਾਕੇਸ਼ ਟਿਕੈਤ ਨੇ ਆਪਣੇ ਟਵਿੱਟਰ ਹੈਂਡਲ ਤੋਂ ਇਹ ਲਾਈਨਾਂ ਟਵੀਟ ਕੀਤੀਆਂ ਹਨ। ਦੱਸ ਦੇਈਏ ਕਿ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਕਿਸਾਨ ਸੰਸਦ ਕੋਲ ਜੰਤਰ-ਮੰਤਰ 'ਤੇ ਆਪਣੀ ਕਿਸਾਨ ਸੰਸਦ ਚਲਾ ਰਹੇ ਹਨ।
Tags