ਇਸ ਮੌਕੇ ਡੀਐਸਪੀ ਦਫ਼ਤਰ ਵਿਖੇ ਪਹੁੰਚਣ 'ਤੇ ਦਵਿੰਦਰ ਸਿੰਘ ਘੁੰਮਣ ਡੀਐਸਪੀ ਸ਼ਾਹਕੋਟ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਐੱਸਐੱਸਪੀ ਸਿੰਗਲਾ ਨੇ ਪੁਲਿਸ ਜਵਾਨਾਂ ਦੀ ਪਰੇਡ ਤੋਂ ਸਲਾਮੀ ਲਈ, ਉਪਰੰਤ ਉਨ੍ਹਾਂ ਥਾਣਾ ਮੁਖੀਆਂ ਨਾਲ ਕ੍ਰਾਇਮ ਮੀਟਿੰਗ ਕਰਦਿਆਂ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ। ਇਸ ਤੋਂ ਇਲਾਵਾਂ ਉਨ੍ਹਾਂ ਤਿੰਨਾਂ ਥਾਣਿਆਂ ਅਧੀਨ ਪੈਡਿੰਗ ਪਏ ਮਸਲਿਆਂ ਅਤੇ ਅਣਟ੍ਰੇਸ ਕ੍ਰਾਇਮ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਸਬੰਧੀ ਨਿਰਦੇਸ਼ ਦਿੱਤੇ। ਇਸ ਦੇ ਨਾਲ ਹੀ ਐੱਸਐੱਸਪੀ ਨੇ ਨਸ਼ਿਆਂ ਦੀ ਘੱਟ ਰਿਕਵਰੀ ਵਾਲੇ ਥਾਣਿਆਂ ਦੇ ਮੁਖੀਆਂ ਨੂੰ ਵੀ ਨਸ਼ਿਆਂ ਦੀ ਰਿਕਵਰੀ ਕਰਕੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਦੀ ਹਦਾਇਤ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਐੱਸਪੀ ਨਵੀਨ ਸਿੰਗਲਾ ਨੇ ਕਿਹਾ ਕਿ ਜਿਹੜੇ ਲੋਕ ਕ੍ਰਾਇਮ ਕਰਨ ਦੇ ਆਦੀ ਹੋ ਚੁੱਕੇ ਹਨ ਅਤੇ ਬਾਹਰ ਘੁੰਮ ਕੇ ਬਾਰ-ਬਾਰ ਕ੍ਰਾਇਮ ਕਰ ਰਹੇ ਹਨ, ਉਨ੍ਹਾਂ 'ਤੇ ਨਕੇਲ ਕੱਸੀ ਜਾਵੇਗੀ। ਲਾਅ ਐਂਡ ਆਰਡਰ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇਗੀ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦਿਆ ਐੱਸਐੱਸਪੀ ਸਿੰਗਲਾ ਨੇ ਕਿਹਾ ਕਿ ਸ਼ਾਹਕੋਟ ਥਾਣੇ ਅਧੀਨ ਨਸ਼ਿਆਂ ਦੀ ਰਿਕਵਰੀ ਚੰਗੀ ਹੈ ਅਤੇ ਰੋਜ਼ਾਨਾ ਨਾਕਾਬੰਦੀ ਵੀ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼ਾਹਕੋਟ ਪੁਲਿਸ ਵੱਲੋਂ ਐਕਸਾਈਜ਼ ਦਾ ਵੀ ਕੰਮ ਚੰਗਾ ਹੈ ਤੇ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਹਨ, ਪਰ ਥਾਣਾ ਲੋਹੀਆਂ ਅਤੇ ਮਹਿਤਪੁਰ ਵਿੱਚ ਰਿਕਵਰੀ ਘੱਟ ਹੈ, ਜਿਸ ਸਬੰਧੀ ਦੋਵੇਂ ਥਾਣਿਆਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਬ ਇੰਸਪੈਕਟਰ ਸੁਰਿੰਦਰ ਕੁਮਾਰ ਕੰਬੋਜ ਐੱਸਐੱਚਓ ਸ਼ਾਹਕੋਟ, ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ ਐੱਸਐੱਚਓ ਲੋਹੀਆਂ, ਇੰਸਪੈਕਟਰ ਲਖਵੀਰ ਸਿੰਘ ਐੱਸਐੱਚਓ ਮਹਿਤਪੁਰ ਆਦਿ ਹਾਜ਼ਰ ਸਨ।