AD

Type Here to Get Search Results !

ਐਕਟਿਵਾ ਤੇ ਸਵਿਫ਼ਟ ਕਾਰ ਦੀ ਆਹਮੋ-ਸਾਹਮਣੇ ਟੱਕਰ 'ਚ ਨਨਾਣ-ਭਰਜਾਈ ਦੀ ਮੌਤ

ਮਲਸੀਆਂ : ਅੱਜ ਸ਼ਾਮ ਮਲਸੀਆਂ-ਨਕੋਦਰ ਨੈਸ਼ਨਲ ਹਾਈਵੇਅ 'ਤੇ ਖੈਹਿਰਾ ਰਿਸੋਰਟਸ ਦੇ ਨਜ਼ਦੀਕ ਇੱਕ ਐਕਟਿਵਾ ਅਤੇ ਸਵਿਫ਼ਟ ਕਾਰ ਦੀ ਹੋਈ ਆਹਮਣੇ-ਸਾਹਮਣੇ ਟੱਕਰ 'ਚ ਐਕਟਿਵਾ ਸਵਾਰ ਨਨਾਣ ਭਰਜਾਈ ਦੀ ਦਰਦਨਾਕ ਮੌਤ ਹੋ ਗਈ।

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਮਨ (34) ਪਤਨੀ ਪਲਵਿੰਦਰ ਸਿੰਘ ਵਾਸੀ ਪਿੰਡ ਕੋਟਲੀ ਗਾਜਰਾਂ ਆਪਣੀ ਐਕਟਿਵਾ ਨੰਬਰ ਪੀਬੀ 36 ਈ 7483 'ਤੇ ਸਵਾਰ ਹੋ ਕੇ ਆਪਣੀ ਭਰਜਾਈ ਕਿਸਮਤ (25) ਪਤਨੀ ਜਤਿੰਦਰ ਵਾਸੀ ਪਿੰਡ ਚੂਹੇਕੀ ਆਪਣੇ ਪਿੰਡ ਕੋਟਲੀ ਗਾਜਰਾਂ ਤੋਂ ਆਪਣੇ ਪੇਕੇ ਪਿੰਡ ਚੂਹੇਕੀ ਜਾ ਰਹੀ ਸੀ। ਜਦ ਉਹ ਨਕੋਦਰ ਰੋਡ ਰਾਸ਼ਟਰੀ ਮਾਰਗ 'ਤੇ ਖੈਹਿਰਾ ਫਾਰਮ ਦੇ ਸਾਹਮਣੇ ਪਹੁੰਚੀਆਂ ਤਾਂ ਦੂਜੇ ਪਾਸਿਓਂ ਆ ਰਹੀ ਤੇਜ਼ ਰਫ਼ਤਾਰ ਸਵਿਫ਼ਟ ਕਾਰ ਨਾਲ ਟੱਕਰ ਹੋ ਗਈ।

ਇਸ ਹਾਦਸੇ ਵਿਚ ਸੁਮਨ ਅਤੇ ਕਿਸਮਤ ਦੋਹਾਂ ਨਨਾਣ ਭਰਜਾਈ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾ ਸੁਮਨ ਪਿੰਡ ਕੋਟਲੀ ਗਾਜਰਾਂ ਦੇ ਸਰਪੰਚ ਜੋਗਿੰਦਰ ਸਿੰਘ ਟਾਈਗਰ ਦੀ ਨੂੰਹ ਹੈ। ਮੌਕੇ 'ਤੇ ਪਹੁੰਚੇ ਪੁਲਿਸ ਚੌਕੀ ਮਲਸੀਆਂ ਦੇ ਇੰਚਾਰਜ ਸੰਜੀਵਨ ਸਿੰਘ ਨੇ ਦੋਹਾਂ ਔਰਤਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈਣ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤਾ ਗਿਆ ਹੈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਜਦ ਕਿ ਕਾਰ ਚਾਲਕ ਹਾਦਸੇ ਉਪਰੰਤ ਮੌਕੇ ਤੋਂ ਫਰਾਰ ਹੋ ਗਿਆ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt