ਨਵੀਂ ਦਿੱਲੀ: CBSE 10th, 12th Roll Number 2021: ਸੀਬੀਐਸਈ 10ਵੀਂ ਰਿਜ਼ਲਟ 2021 ਤੇ ਸੀਬੀਐਸਈ 12ਵੀਂ ਰਿਜ਼ਲਟ 2021 ਦਾ ਇੰਤਜ਼ਾਰ ਕਰ ਰਹੇ ਦੇਸ਼ ਭਰ ਦੇ ਲੱਖਾਂ ਵਿਦਿਆਰਥੀ-ਵਿਦਿਆਰਥੀਆਂ ਲਈ ਵੱਡੀ ਖਬਰ। ਸੀਬੀਐਸਈ ਨੇ ਕਲਾਸ 10 ਤੇ 12 ਗੇ ਰੋਲ ਨੰਬਰ ਜਾਰੀ ਕਰ ਦਿੱਤੇ ਹਨ. ਬੋਰਡ ਦੁਆਰਾ ਸੀਬੀਐਸਈ 10ਵੀਂ ਰੋਲ ਨੰਬਰ 2021 ਤੇ ਸੀਬੀਐਸਈ 12ਵੀਂ ਰੋਲ ਨੰਬਰ 2021 ਅੱਜ, 29 ਜੁਲਾਈ ਨੂੰ ਆਫੀਸ਼ੀਅਲ ਵੈੱਬਸਾਈਟ, http://cbseit.in/cbse/2021/rfinder/RollDetails.aspx 'ਤੇ ਜਾਰੀ ਕੀਤੇ ਗਏ। ਸੀਬੀਐਸਈ ਬੋਰਡ ਨਾਲ ਸਬੰਧਿਤ ਸਕੂਲਾਂ 'ਚ ਅਕਡੇਮਿਕ ਸੈਸ਼ਨ 2020-21 ਦੌਰਾਨ ਕਲਾਸ 10ਵੀਂ ਤੇ 12ਵੀਂ ਦੇ ਰੋਲ ਨੰਬਰ ਵਿਦਿਆਰਥੀ ਇਸ ਵੈੱਬਸਾਈਟ ਤੋਂ ਦੇਖ ਸਕਦੇ ਹਨ।
ਇਸ ਲਈ ਹੈ ਜ਼ਰੂਰੀ ਸੀਬੀਐਸਈ 10ਵੀਂ ਤੇ 12ਵੀਂ ਰੋਲ ਨੰਬਰ
ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਚਲਦਿਆਂ ਸੀਬੀਐਸਈ ਬੋਰਡ ਕਲਾਸ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸੀ। ਇਸ ਦੇ ਚੱਲਦਿਆਂ ਸਟੂਡੈਂਟਸ ਨੂੰ ਉਨ੍ਹਾਂ ਦੇ ਐਡਮਿਟ ਕਾਰਡ ਜਾਰੀ ਨਹੀਂ ਕੀਤੇ ਗਏ। ਦੂਜੇ ਪਾਸੇ ਵਿਲਪਿਕ ਮੁਲਾਂਕਣ ਵਿਧੀ ਦੁਆਰਾ ਤਿਆਰ ਕੀਤੇ ਗਏ ਸੀਬੀਐਸਈ ਰਿਜ਼ਲਟ 2021 ਚੈੱਕ ਕਰਨ ਲਈ ਸਟੂਡੈਂਟਸ ਨੂੰ ਉਨ੍ਹਾਂ ਨੂੰ ਰੋਲ ਨੰਬਰ ਦੀ ਜ਼ਰੂਰਤ ਹੋਵੇਗੀ। ਇਸ ਦੇ ਮੱਦੇਨਜ਼ਰ ਸੀਬੀਐਸਈ ਬੋਰਡ ਨੇ 10ਵੀਂ ਤੇ 12ਵੀਂ ਦੇ ਰੋਲ ਨੰਬਰ ਦੇਖਣ ਲਈ ਆਪਸ਼ਨ ਸਟੂਡੈਂਟਸ ਲਈ ਉਪਲਬਧ ਕਰਵਾਇਆ ਹੈ।