ਨਵੀਂ ਦਿੱਲੀ : CBSE 12ਵੀਂ ਰਿਜਲਟ ਜਾਰੀ ਹੋਣ ਤੋਂ ਬਾਅਦ 10ਵੀਂ ਦੇ ਵਿਦਿਆਰਥੀਆਂ ਦਾ ਇੰਤਜ਼ਾਰ ਖ਼ਤਮ ਹੋ ਗਿਆ ਹੈ। ਬੋਰਡ ਜਲਦ ਹੀ ਪ੍ਰੀਖਿਆ ਦੇ ਨਤੀਜੇ ਐਲਾਨ ਕਰ ਸਕਦਾ ਹੈ। ਇਸ ਸਬੰਧ 'ਚ ਪ੍ਰੀਖਿਆ ਕੰਟੋਰਲਰ ਸੰਯਮ ਭਾਰਦਵਾਜ ਨੇ ਏਐੱਨਆਈ ਨਾਲ ਗੱਲ ਕਰਦਿਆਂ ਦੱਸਿਆ ਕਿ, ਸੀਬੀਐੱਸਈ ਬੋਰਡ 10ਵੀਂ ਪ੍ਰੀਖਿਆ ਦੇ ਨਤੀਜੇ ਐਲਾਨ ਕਰਨ ਲਈ ਅੱਜ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਗਲੇ ਹਫ਼ਤੇ ਨਤੀਜੇ ਐਲਾਨ ਕਰ ਦਿੱਤੇ ਜਾਣਗੇ।