ਸ਼ਾਹਕੋਟ: ਸਰਕਾਰੀ ਪ੍ਰਾਇਮਰੀ ਸਕੂਲ ਸਲੈਚਾਂ ਵਿਖੇ ਬਲਾਕ ਸ਼ਾਹਕੋਟ-1 ਦੇ ਅਧਿਆਪਕਾਂ ਦਾ ਤੀਜੇ ਗਰੁੱਪ ਦਾ ਨੈਸ਼ਨਲ ਅਚੀਵਮੈਂਟ ਸਰਵੇ (ਐੱਨਏਐੱਸ) ਸਬੰਧੀ ਸੈਮੀਨਾਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਰਾਕੇਸ਼ ਚੰਦ ਅਰੋੜਾ ਤੇ ਸੁਰਿੰਦਰ ਵਿੱਗ ਬਲਾਕ ਨੋਡਲ ਅਫ਼ਸਰ ਦੀ ਅਗਵਾਈ ਹੇਠ ਸ਼ੁਰੂ ਹੋਇਆ। ਰਿਸੋਰਸ ਪਰਸਨ ਲਖਵਿੰਦਰ ਸਿੰਘ ਬੀਐੱਮਟੀ ਤੇ ਭੁਪਿੰਦਰਜੀਤ ਐਦਲਪੁਰ ਵੱਲੋਂ ਸਾਰੇ ਅਧਿਆਪਕਾਂ ਨੂੰ ਐੱਨਏਐੱਸ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਜਲੰਧਰ ਰਾਮਪਾਲ ਸਿੰਘ ਵੱਲੋਂ ਸੈਮੀਨਾਰ ਦਾ ਨਿਰੀਖਣ ਕੀਤਾ ਗਿਆ। ਉਨ੍ਹਾਂ ਨਾਲ ਵਰਿੰਦਰਵੀਰ ਸਿੰਘ ਜ਼ਿਲ੍ਹਾ ਕੋਆਰਡੀਨੇਟਰ, ਪ੍ਰਦੀਪ, ਪ੍ਰਿਤਪਾਲ ਸਿੰਘ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਤੇ ਜ਼ਿਲ੍ਹਾ ਮੀਡੀਆ ਇੰਚਾਰਜ ਨਵੀਨ ਕੁਮਾਰ ਮੌਜੂਦ ਸਨ। ਡੀਈਓ ਜਲੰਧਰ ਰਾਮਪਾਲ ਸਿੰਘ ਵੱਲੋਂ ਐੱਨਏਐੱਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ ਤੇ ਅਧਿਆਪਕਾਂ ਨੂੰ ਮੁਕੰਮਲ ਤਿਆਰੀਆਂ ਕਰਨ ਲਈ ਪ੍ਰੇਰਿਤ ਕੀਤਾ ਗਿਆ। ਬੀਪੀਈਓ ਰਾਕੇਸ਼ ਚੰਦ ਤੇ ਨੋਡਲ ਅਫ਼ਸਰ ਸੁਰਿੰਦਰ ਵਿੱਗ ਵੱਲੋਂ ਡੀਈਓ ਨੂੰ ਵਧੀਆ ਨਤੀਜਾ ਲਿਆਉਣ ਦਾ ਭਰੋਸਾ ਦਿਵਾਇਆ ਗਿਆ। ਇਸ ਮੌਕੇ ਅੰਜੂ ਸੋਬਤੀ ਸਕੂਲ ਮੁਖੀ, ਬਲਬੀਰ ਸਿੰਘ ਧੰਜੂ ਜੂਨੀਅਰ ਸਹਾਇਕ, ਅਰਵਿੰਦਰ ਕੌਰ, ਕਮਲਜੀਤ ਸਿੰਘ, ਕੁਲਵਿੰਦਰ ਸਿੰਘ, ਵਿਮਲਜੀਤ ਸਿੰਘ, ਰੀਤੂ ਬਾਲਾ, ਸੁਖਦੀਪ, ਮਨਪ੍ਰੀਤ ਕੌਰ, ਅਨੂਪ ਕੌਰ, ਮੋਹਿਤ, ਅਜੇ ਕੁਮਾਰ, ਬਲਜਿੰਦਰ ਸਿੰਘ, ਅਰਸ਼ਬੀਰ ਸਿੰਘ, ਰਾਜੇਸ਼ ਕੁਮਾਰ, ਗੀਤਾ ਰਾਣੀ, ਕੁਲਵੀਰ ਕੌਰ, ਗੁਰਪ੍ਰੀਤ ਸਿੰਘ, ਤਰਲੋਕ ਸਿੰਘ, ਗੁਰਸੰਗੀਤ ਸਿੰਘ ਆਦਿ ਹਾਜ਼ਰ ਸਨ।