AD

Type Here to Get Search Results !

23ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਮੇਲੇ ਸਬੰਧੀ ਮੀਟਿੰਗ

ਸ਼ਾਹਕੋਟ : ਪਿੰਡ ਸਾਦਿਕਪੁਰ ਵਿਖੇ ਕਰਵਾਏ ਜਾ ਰਹੇ 23ਵੇਂ ਨਰਿੰਦਰ ਬੀਬਾ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ ਸਬੰਧੀ ਸੰਗੀਤ ਪ੍ਰੇਮੀਆਂ ਦੀ ਮੀਟਿੰਗ ਸੁਰਤਾਲ ਸੰਗੀਤ ਅਕੈਡਮੀ ਸ਼ਾਹਕੋਟ ਵਿਖੇ ਗੁਰਨਾਮ ਸਿੰਘ ਨਿਧੜਕ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸੱਭਿਆਚਾਰਕ ਮੇਲੇ ਸਬੰਧੀ ਵਿਚਾਰ ਵਟਾਂਦਰਾ ਕਰਕੇ ਮੇਲੇ ਨੂੰ ਸ਼ਾਨੋ-ਸ਼ੌਕਤ ਨਾਲ ਕਰਵਾਉਣ ਦਾ ਫੈਸਲਾ ਕੀਤਾ ਗਿਆ।

ਗੁਰਨਾਮ ਸਿੰਘ ਨਿਧੜਕ ਨੇ ਦੱਸਿਆ ਕਿ ਜਲਦੀ ਹੀ 23ਵੇਂ ਨਰਿੰਦਰ ਬੀਬਾ ਸੱਭਿਆਚਾਰਕ ਮੇਲੇ ਦੀ ਤਰੀਕ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਮੌਕੇ ਲੋਕ ਗਾਇਕ ਦਲਵਿੰਦਰ ਦਿਆਲਪੁਰੀ, ਗੀਤਕਾਰ ਦਲਜੀਤ ਸਿੰਘ, ਸੰਗੀਤਕਾਰ ਸੁਖਪਾਲ ਸਿੰਘ ਦੇਵਗੁਣ, ਮੈਡਮ ਸੁਰਿੰਦਰ ਕੌਰ, ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਰਸੀਦ ਰਿਆਜੁ, ਤਰਸੇਮ ਲਾਲ ਢੇਰੀਆਂ, ਨੇਹਾ ਨਿਧੜਕ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt