AD

Type Here to Get Search Results !

ਸ਼ਾਹਕੋਟ ਪੁਲਿਸ ਦੀ ਵੱਡੀ ਕਾਰਵਾਈ, ਰੇਤਾ ਨਾਲ ਭਰੀਆਂ 6 ਟਰੈਕਟਰ-ਟਰਾਲੀਆਂ ਜਬਤ

ਸ਼ਾਹਕੋਟ : ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੇ ਰੇਤਾ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਦਿਆਂ ਰੇਤਾ ਨਾਲ ਭਰੀਆਂ 6 ਟਰੈਕਟਰ ਟਰਾਲੀਆਂ ਨੂੰ ਜਬਤ ਕਰਕੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।

ਜਾਣਕਾਰੀ ਦਿੰਦਿਆਂ ਡੀਐੱਸਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਤੇ ਐੱਸਐੱਚਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਏਐੱਸਆਈ ਲਖਬੀਰ ਸਿੰਘ ਨੇ ਮਾਈਨਿੰਗ ਵਿਭਾਗ ਦੀ ਟੀਮ ਨੂੰ ਨਾਲ ਲੈ ਕੇ ਪਿੰਡ ਰਾਮਪੁਰ ਦੇ ਨਾਲ ਲੱਗਦੇ ਸਤਲੁਜ ਦਰਿਆ ਵਿਚ ਅਚਨਚੇਤ ਛਾਪਾ ਮਾਰਿਆ ਤਾਂ ਰੇਤਾ ਨਾਲ ਭਰੀ ਇਕ ਟਰੈਕਟਰ ਟਰਾਲੀ ਬਰਾਮਦ ਹੋਈ। ਪੁਲਿਸ ਨੂੰ ਦੇਖ ਕੇ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਮਾਈਨਿੰਗ ਲਈ ਵਰਤੇ ਟਰੈਕਟਰ ਦੇ ਟਾਇਰਾਂ ਦੇ ਨਿਸ਼ਾਨਾਂ ਨੂੰ ਟਰੇਸ ਕੀਤਾ ਤਾਂ ਇਹ ਨਿਸ਼ਾਨ ਪਿੰਡ ਰਾਮਪੁਰ ਦੇ ਇਕ ਘਰ ਵੱਲ ਜਾਂਦੇ ਸਨ। ਇਹ ਘਰ ਚਿਮਨ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਰਾਮਪੁਰ ਦਾ ਹੈ। ਪੁਲਿਸ ਵੱਲੋਂ ਸਰਚ ਕਰਨ ‘ਤੇ ਘਰ ਵਿੱਚੋਂ ਰੇਤਾ ਨਾਲ ਭਰੀਆਂ 4 ਹੋਰ ਟਰੈਕਟਰ-ਟਰਾਲੀਆਂ ਬਰਾਮਦ ਹੋਈਆਂ। ਪੁਲਿਸ ਨੇ ਮੁਕੱਦਮਾ ਨੰਬਰ 146 ਮਾਈਨਿੰਗ ਐਕਟ ਤਹਿਤ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਐੱਸਆਈ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਮੇਨ ਜੀਟੀ ਰੋਡ ‘ਤੇ ਪਿੰਡ ਥੰਮੂਵਾਲ ਦੇ ਨਜ਼ਦੀਕ ਮੌਜੂਦ ਸਨ। ਇਸ ਦੌਰਾਨ ਰੇਤਾ ਨਾਲ ਭਰੇ ਟਰੈਕਟਰ ਟਰਾਲੀ ਜਿਸ ਨੂੰ ਗੋਬਿੰਦ ਸਿੰਘ ਪੁੱਤਰ ਅਮਨਦੀਪ ਸਿੰਘ ਵਾਸੀ ਫਤਿਹਗੜ ਕੋਰੋਟਾਣਾ ਥਾਣਾ ਧਰਮਕੋਟ (ਮੋਗਾ) ਚਲਾ ਰਿਹਾ ਸੀ ਨੂੰ ਰੋਕਿਆ। ਟਰੈਕਟਰ ਚਾਲਕ ਰੇਤਾ ਦੀ ਮਾਈਨਿੰਗ ਬਾਰੇ ਕੋਈ ਪਰਚੀ/ਪਰਮਿਟ ਪੇਸ਼ ਨਹੀਂ ਕਰ ਸਕਿਆ। ਜਿਸ ‘ਤੇ ਪੁਲਿਸ ਨੇ ਗੋਬਿੰਦ ਸਿੰਘ ਖਿਲਾਫ ਮੁਕੱਦਮਾ ਨੰਬਰ 147 ਮਾਈਨਿੰਗ ਐਕਟ ਤਹਿਤ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt