ਸ਼ਾਹਕੋਟ : ਅੰਬੇਡਕਰ ਟਾਈਗਰ ਫੋਰਸ ਵੱਲੋਂ ਸੰਗਠਨ ਦਾ ਵਿਸਥਾਰ ਕਰਦਿਆਂ ਵੱਖ ਵੱਖ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਤਹਿਤ ਬੱਸ ਸਟੈਂਡ ਵਿਖੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਰਾਸ਼ਟਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਮੀ, ਚੇਅਰਮੈਨ ਐਡਵੋਕਟ ਅਵਤਾਰ ਮੱਲਣ ਨੇ ਮੁੱਖ ਮਹਿਮਾਨ ਤੇ ਤਹਿਸੀਲਦਾਰ ਸ਼ਾਹਕੋਟ ਪ੍ਰਦੀਪ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਸੰਬੋਧਨ ਕਰਦਿਆਂ ਪ੍ਰਧਾਨ ਰਾਕੇਸ਼ ਕੁਮਾਰ ਸ਼ਮੀ ਤੇ ਅਵਤਾਰ ਮੱਲਣ ਨੇ ਕਿਹਾ ਯੂਥ ਵਿੰਗ ਪੰਜਾਬ ਦੇ ਪ੍ਰਧਾਨ ਹਰਜਿੰਦਰ ਸਿੰਘ ਸਹੋਤਾ ਵੱਲੋਂ ਅੰਬੇਡਕਰ ਟਾਈਗਰ ਫੋਰਸ ਪ੍ਰਤੀ ਬਹੁਤ ਹੀ ਵਧੀਆ ਸੇਵਾਵਾਂ ਨਿਭਾਈਆ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਉਦੇਸ਼ਾਂ ‘ਤੇ ਚੱਲਣਾ ਚਾਹੀਦਾ ਹੈ। ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸਦਕਾ ਹੀ ਸਾਰਿਆਂ ਨੂੰ ਬਰਾਬਰਤਾ ਦਾ ਅਧਿਕਾਰ ਮਿਲਿਆ ਹੈ ਤੇ ਔਰਤਾਂ ਨੂੰ ਵੀ ਮਰਦਾਂ ਬਰਾਬਰ ਸਮਝਿਆ ਜਾਂਦਾ ਹੈ। ਇਸ ਲਈ ਸਾਨੂੰ ਦੇਸ਼ ਦੇ ਸੰਵਿਧਾਨ ਦੀ ਕਦਰ ਕਰਨੀ ਚਾਹੀਦੀ ਹੈ। ਇਸ ਮੌਕੇ ਸੁਰਖੀਆ ਸਹੋਤਾ, ਸੁਖਪਾਲ ਸੁੱਖ ਤੇ ਵੀਰ ਸੁਰਿੰਦਰ ਕਾਸੂਪੁਰ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਅੰਬੇਡਕਰ ਟਾਈਗਰ ਫੋਰਸ ਵੱਲੋਂ 10 ਬੱਚਿਆ ਨੂੰ ਸਨਮਾਨਿਤ ਕੀਤਾ ਗਿਆ। ਯੂਥ ਵਿੰਗ ਦੇ ਪੰਜਾਬ ਪ੍ਰਧਾਨ ਹਰਜਿੰਦਰ ਸਿੰਘ ਸਹੋਤਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਵਿੰਦਰ ਕੌਰ ਧਾਲੀਵਾਲ ਮਹਿਲਾ ਵਿੰਗ ਪੰਜਾਬ ਪ੍ਰਧਾਨ, ਮਨਜੀਤ ਕੌਰ ਜ਼ਿਲ੍ਹਾ ਪ੍ਰਧਾਨ, ਰਾਜਵੀਰ ਕੌਰ ਉੱਪ ਪ੍ਰਧਾਨ, ਗੁਰਪਾਲ ਕੌਰ ਬਲਾਕ ਪ੍ਰਧਾਨ, ਸੰਦੀਪ ਕੌਰ ਵਾਈਸ ਪ੍ਰਧਾਨ, ਅਮਰਜੀਤ ਕੌਰ ਤਹਿਸੀਲ ਵਾਈਸ ਪ੍ਰਧਾਨ, ਗੁਰਸਾਹਿਬ ਗਿੱਲ ਸ਼ਹਿਰੀ ਪ੍ਰਧਾਨ, ਗੱਬਰ ਸਿੰਘ ਬਲਾਕ ਪ੍ਰਧਾਨ, ਦਲਬੀਰ ਸਿੰਘ ਸੱਭਰਵਾਲ ਜਨਰਲ ਸਕੱਤਰ ਪੰਜਾਬ, ਡਾ. ਨਰੇਸ਼ ਸੱਗੂ, ਰਾਕੇਸ਼ ਵਰਮਾ ਮਹਿਤਪੁਰ, ਜਸਵੀਰ ਸਿੰਘ ਥਿੰਦ, ਸ਼ਹਿਰੀ ਪ੍ਰਧਾਨ ਪ੍ਰਵੀਨ ਗਰੋਵਰ, ਜਗਤਾਰ ਸਿੰਘ ਖਾਲਸਾ, ਪ੍ਰਸ਼ੋਤਮ ਚੱਢਾ, ਬੂਟਾ ਸਿੰਘ, ਰਾਜ ਕੁਮਾਰ, ਡਾ. ਗੁਰਭੇਜ ਸਿੰਘ. ਐਡਵੋਕੇਟ ਅਰੁਣ ਕੁਮਾਰ ਹੰਸ, ਸਰਪੰਚ ਮੁਖਤਿਆਰ ਸਿੰਘ ਸਮੇਤ ਵੱਡੀ ਗਿਣਤੀ ‘ਚ ਲੋਕ ਹਾਜ਼ਰ ਸਨ।