ਸ਼ਾਹਕੋਟ: ਮਾਤਾ ਸਾਹਿਬ ਕੌਰ ਖਾਲਸਾ ਕਾਲਜ ਫਾਰ ਵਿਮੈਨ ਢੰਡੋਵਾਲ ਦੀ ਵਿਦਿਆਰਥਣ ਗੁਰਜੀਤ ਕੌਰ ਪੁੱਤਰੀ ਬਲਕਾਰ ਸਿੰਘ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਮਈ ‘ਚ ਲਈਆਂ ਗਈ ਪ੍ਰੀਖਿਆਵਾਂ ਵਿੱਚੋਂ ਐੱਮਐੱਸਸੀ (ਕੰਪਿਊਟਰ) ਦੇ ਤੀਜੇ ਸਮੈਸਟਰ ‘ਚ 461 ਅੰਕ ਪ੍ਰਾਪਤ ਕਰਕੇ ਯੂਨੀਵਰਸਿਟੀ ਵਿਚ ਤੀਜਾ ਸਥਾਨ ਪ੍ਰਾਪਤ ਕਰਕੇ ਕਾਲਜ ਦਾ ਮਾਣ ਵਧਾਇਆ ਹੈ।
ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਦੇਵ ਸਿੰਘ ਚੱਠਾ ਨੇ ਵਿਦਿਆਰਥਣ ਗੁਰਜੀਤ ਕੌਰ ਦੀ ਹੌਂਸਲਾ ਅਫਜ਼ਾਈ ਕਰਦੇ ਹੋਏ ਉਸਦੇ ਮਾਤਾ-ਪਿਤਾ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ. ਸੁਰਜੀਤ ਕੌਰ ਨੇ ਵਿਦਿਆਰਥਣ ਦੇ ਉਜਵਲ ਭਵਿੱਖ ਲਈ ਕਾਮਨਾ ਕਰਦੇ ਹੋਏ ਕਿਹਾ ਕਿ ਗੁਰਜੀਤ ਕੌਰ ਨੂੰ ਯੂਨੀਵਰਸਿਟੀ ‘ਚੋਂ ਤੀਜਾ ਸਥਾਨ ਆਪਣੀ ਮਿਹਨਤ ਨਾਲ ਪ੍ਰਾਪਤ ਹੋਇਆ। ਇਸ ਪਿੱਛੇ ਕੰਪਿਊਟਰ ਵਿਭਾਗ ਦੀ ਮੁਖੀ ਮਨਜੀਤ ਕੌਰ ਤੇ ਸਮੂਹ ਸਟਾਫ ਦਾ ਵੀ ਭਰਪੂਰ ਯੋਗਦਾਨ ਰਿਹਾ। ਇਸ ਮੌਕੇ ਜਰਨਲ ਸਕੱਤਰ ਨਗਿੰਦਰ ਸਿੰਘ ਬਾਂਸਲ, ਵਾਈਸ ਪ੍ਰਧਾਨ ਹਰੀਸ਼ ਮਿੱਤਲ, ਗੁਰਨਾਮ ਸਿੰਘ, ਸਕੂਲ ਪ੍ਰਿੰਸੀਪਲ ਰੇਖਾ ਸ਼ਰਮਾ, ਡਾਇਰੈਕਟਰ ਸੁਰਿੰਦਰਵੀਰਪਾਲ ਸਿੰਘ, ਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਅਰਸ਼ਦੀਪ ਕੌਰ, ਅਲਕਾ, ਮਨਜੀਤ ਕੌਰ, ਸ਼ਿਵਾਨੀ, ਜਸਵਿੰਦਰ ਕੌਰ ਸਮੇਤ ਸਮੂਹ ਸਟਾਫ ਹਾਜ਼ਰ ਸੀ।