AD

Type Here to Get Search Results !

ਸ਼ਾਹਕੋਟ ਦੇ ਨੌਜਵਾਨ ਦੀ ਇਟਲੀ 'ਚ ਛੱਤ ਤੋਂ ਡਿੱਗਣ ਕਾਰਨ ਮੌਤ


ਇਟਲੀ / ਸ਼ਾਹਕੋਟ: ਸ਼ਾਹਕੋਟ ਦੇ ਨਜ਼ਦੀਕੀ ਨਜ਼ਦੀਕੀ ਪਿੰਡ ਪੂਨੀਆਂ ਦੇ ਨੌਜਵਾਨ ਬਲਜੀਤ ਸਿੰਘ ਦੀ ਇਟਲੀ 'ਚ ਕੰਮ ਦੌਰਾਨ ਛੱਤ ਤੋਂ ਹੇਠਾਂ ਡਿੱਗ ਕੇ ਮੌਤ ਹੋ ਜਾਣ ਦਾ ਦੁਖਦਾਈ ਸਮਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਮਾਸੜ ਹਰਜਿੰਦਰ ਸਿੰਘ ਸਾਬਕਾ ਪੰਚ ਪੂਨੀਆਂ ਤੇ ਹਰਦੀਪ ਸਿੰਘ ਖਾਲਸਾ ਨੇ ਦੱਸਿਆ ਕਿ ਬਲਜੀਤ ਸਿੰਘ ਸੋਢੀ ਪੁੱਤਰ ਅਮੋਲਕ ਸਿੰਘ ਵਾਸੀ ਪੂਨੀਆਂ, ਜਿਸ ਦੀ ਉਮਰ ਤਕਰੀਬਨ 36 ਸਾਲ ਸੀ, ਰੋਜ਼ ਦੀ ਤਰ੍ਹਾਂ ਸਵੇਰੇ ਕੰਮ 'ਤੇ ਗਿਆ ਸੀ। ਉਨ੍ਹਾਂ ਦੱਸਿਆ ਕਿ ਉਹ ਇਕ ਸਟੋਰ ਦੀ ਛੱਤ ਦੀ ਮੁਰੰਮਤ ਕਰ ਰਿਹਾ ਸੀ। ਇਸ ਦੌਰਾਨ 8 ਮੀਟਰ ਉਚਾਈ ਤੋਂ ਹੇਠਾਂ ਡਿੱਗ ਗਿਆ ਤੇ ਉਸਦਾ ਸਿਰ ਬੁਰੀ ਤਰ੍ਹਾਂ ਫਿਸ ਗਿਆ। ਬਲਜੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਸੋਢੀ ਦਾ ਪਰਿਵਾਰ ਇਟਲੀ ਵਿੱਚ ਰਹਿੰਦਾ ਹੈ ਤੇ ਉਹ ਆਪਣੇ ਪਿੱਛੇ ਪਤਨੀ, ਇਕ ਲੜਕਾ ਤੇ ਇਕ ਲੜਕੀ ਨੂੰ ਛੱਡ ਗਿਆ। 

ਘਟਨਾ ਦਾ ਪਤਾ ਚੱਲਦਿਆਂ ਹੀ ਇਲਾਕੇ ਵਿਚ ਸੋਗ ਦੀ ਲਹਿਰ ਹੈ ਤੇ ਲੋਕ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਲਈ ਪਹੁੰਚ ਰਹੇ ਹਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt