AD

Type Here to Get Search Results !

ਟੋਕੀਓ ’ਚ ਜਿੱਤ ਦੇ ਝੰਡੇ ਗੱਡਣ ਵਾਲੇ ਹਾਰਦਿਕ ਸਿੰਘ ਤੇ ਮਨਦੀਪ ਸਿੰਘ ਸੀਚੇਵਾਲ ਪਿੰਡ ’ਚ ਵੀ ਖੇਡਦੇ ਰਹੇ ਹਾਕੀ

ਸੰਤ ਸੀਚੇਵਾਲ ਵੱਲੋਂ ਭਾਰਤੀ ਹਾਕੀ ਟੀਮ ਨੂੰ ਵਧਾਈ

ਸ਼ਾਹਕੋਟ : ਟੋਕੀਓ ਦੀ ਐਸਟੋਟਰਫ ’ਤੇ ਜਿੱਤ ਦਾ ਝੰਡਾ ਲਹਿਰਾਉਣ ਵਾਲੇ ਮਿੱਠਾਪੁਰ ਦੇ ਖਿਡਾਰੀ ਪਿੰਡਾਂ ਦੇ ਖੇਡ ਮੈਦਾਨਾਂ ’ਤੇ ਵੀ ਛੋਟੇ-ਛੋਟੇ ਹਾਕੀ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹੇ ਹਨ। ਪਿੰਡ ਸੀਚੇਵਾਲ ਵਿਚ ਐਸਟੋਟਰਫ ਲੱਗਣ ਤੋਂ ਬਾਅਦ ਹਾਰਦਿਕ ਸਿੰਘ ਤੇ ਮਨਦੀਪ ਸਿੰਘ ਉਥੇ ਹੋਣ ਵਾਲੇ ਹਾਕੀ ਮੁਕਾਬਲਿਆਂ ਵਿਚ ਖੇਡਦੇ ਰਹੇ ਹਨ। ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭਾਰਤੀ ਹਾਕੀ ਟੀਮ ਵੱਲੋਂ ਕਾਂਸੇ ਦਾ ਤਗਮਾ ਜਿੱਤਣ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਰਗਟ ਸਿੰਘ ਨਾਲ ਤਾਲਮੇਲ ਬਣਾ ਕੇ ਪਿੰਡ ਵਿਚ ਐਸਟੋਟਰਫ ਦਾ ਇਕ ਵੱਡਾ ਟੁਕਡ਼ਾ ਲਗਵਾਇਆ ਸੀ ਜਦੋਂ ਉਹ ਖੇਡ ਡਾਇਰੈਕਟਰ ਹੁੰਦੇ ਸਨ। ਸੀਚੇਵਾਲ ਕਾਲਜ ਵਿਚ ਡੀਪੀਆਈ ਰਹੇ ਦਿਲਬਾਗ ਸਿੰਘ ਨੇ ਦੱਸਿਆ ਕਿ ਮਿੱਠਾਪੁਰ ਅਕੈਡਮੀ ਦੇ ਖਿਡਾਰੀ ਸੀਚੇਵਾਲ ਵਿਚ ਹੋਣ ਵਾਲੇ ਹਾਕੀ ਮੁਕਾਬਲਿਆਂ ’ਚ ਹਿੱਸਾ ਲੈਂਦੇ ਰਹੇ ਸਨ ਤੇ ਇਨ੍ਹਾਂ ਵਿਚ ਮਨਦੀਪ ਸਿੰਘ ਤੇ ਹਾਰਦਿਕ ਸਿੰਘ ਖਿਡਾਰੀ ਵੀ ਸ਼ਾਮਲ ਹੁੰਦੇ ਸਨ, ਜਿਨ੍ਹਾਂ ਨੇ ਅੱਜ ਟੋਕੀਓ ਵਿਚ ਜਿੱਤ ਦੇ ਝੰਡੇ ਗੱਡੇ ਹਨ।

ਸੰਤ ਸੀਚੇਵਾਲ ਨੇ ਕਿਹਾ ਕਿ ਭਾਰਤੀ ਖਿਡਾਰੀਆਂ ਵਿਚ ਕਿਸੇ ਤਰ੍ਹਾਂ ਦੀ ਕਮੀ ਨਹੀਂ ਹੈ, ਜਿਹੜੇ ਹੁਣ ਉਨ੍ਹਾਂ ਦੇ ਜਿੱਤਣ ’ਤੇ ਕਰੋੜਾਂ ਰੁਪਏ ਦੇ ਇਨਾਮ ਐਲਾਨੇ ਜਾ ਰਹੇ ਹਨ, ਜੇਕਰ ਇਹੋ ਹੀ ਪੈਸੇ ਉਨ੍ਹਾਂ ਦੇ ਅਭਿਆਸ ਕਰਨ ਅਤੇ ਖੇਡਾਂ ਲਈ ਲੋੜੀਂਦਾ ਸਮਾਨ ਲੈ ਕੇ ਦੇਣ ’ਤੇ ਖਰਚੇ ਜਾਣ ਤਾਂ ਮੈਡਲਾਂ ਦੀ ਗਿਣਤੀ ਕਿਤੇ ਜ਼ਿਆਦਾ ਹੋ ਸਕਦੀ ਹੈ।  ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਜਿੱਤ ’ਤੇ ਇਨਾਮ ਰਾਸ਼ੀ ਦਾ ਐਲਾਨ ਕਰਨਾ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਜ਼ਰੂਰੀ ਹੁੰਦੀ ਹੈ ਪਰ ਇਨ੍ਹਾਂ ਪੈਸਿਆਂ ਦੀ ਲੋੜ ਪਹਿਲਾਂ ਜ਼ਿਆਦਾ ਹੁੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਕੇਂਦਰ ਤੇ ਸੂਬੇ ਦੀਆਂ ਸਰਕਾਰਾਂ ਖੇਡ ਬਜਟ ਵਿਚ ਉਸੇ ਤਰ੍ਹਾਂ ਵਾਧਾ ਕਰਨ ਜਿਵੇਂ ਵਿਦੇਸ਼ਾਂ ਦੀਆਂ ਸਰਕਾਰਾਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਕ੍ਰਿਕਟ ਨੂੰ ਹੀ ਜ਼ਿਆਦਾ ਤਰਜੀਹ ਦਿੰਦੇ ਹਨ ਪਰ ਅੱਜ ਹਾਕੀ ਦੀ ਜਿੱਤ ਨੇ ਦਰਸਾ ਦਿੱਤਾ ਹੈ ਕਿ ਹਾਕੀ ਪ੍ਰੇਮੀਆਂ ਦੀ ਵੀ ਘਾਟ ਨਹੀਂ ਹੈ, ਸਿਰਫ ਖਿਡਾਰੀਆਂ ਨੂੰ ਬਣਦਾ ਮਾਣ ਸਤਿਕਾਰ ਤੇ ਲੋੜੀਂਦਾ ਸਮਾਨ ਦੇਣ ਦੀ ਲੋੜ ਹੈ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt