ਸ਼ਾਹਕੋਟ : ਸ਼ਾਹਕੋਟ ਸ਼ਹਿਰ ਦੇ ਨੌਜਵਾਨ ਦੀ ਫਰਾਂਸ ਵਿਚ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਰਿਸ਼ਤੇਦਾਰ ਤੇ ਸੀਨੀਅਰ ਅਕਾਲੀ ਆਗੂ ਅਮਨਪ੍ਰੀਤ ਸਿੰਘ ਸੋਨੂੰ ਨੇ ਦੱਸਿਆ ਕਿ ਉਸਦੇ ਤਾਏ ਦਾ ਲੜਕਾ ਜਸਬੀਰ ਸਿੰਘ ਸ਼ੀਰਾ ਫਰਾਂਸ ਵਿਚ ਕਰੀਬ 2005 ਤੋਂ ਰਹਿ ਰਿਹਾ ਸੀ। ਉਹ ਕਰੀਬ 48 ਸਾਲ ਦਾ ਸੀ।
ਬੀਤੀ ਰਾਤ ਜਸਬੀਰ ਸਿੰਘ ਕੰਮ ਕਰਕੇ ਆਪਣੇ ਘਰ ਵਾਪਸ ਆਇਆ ਪਰ ਸਵੇਰੇ ਉੱਠਿਆ ਨਹੀਂ। ਜਦ ਉਸਦੇ ਕਮਰੇ ਵਿਚ ਜਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਮ੍ਰਿਤਕ ਜਸਬੀਰ ਸਿੰਘ ਆਪਣੇ ਪਿਛੇ ਪਤਨੀ ਤੇ ਇਕ ਬੇਟੀ ਛੱਡ ਗਿਆ। ਉਨ੍ਹਾਂ ਦੱਸਿਆ ਕਿ ਜਸਬੀਰ ਸਿੰਘ ਦੀ ਮ੍ਰਿਤਕ ਦੇਹ ਭਾਰਤ ਲਿਆਂਦੀ ਜਾਵੇਗੀ ਤੇ ਉਸਦਾ ਅੰਤਿਮ ਸੰਸਕਾਰ ਸ਼ਾਹਕੋਟ ਵਿਚ ਹੀ ਕੀਤਾ ਜਾਵੇਗਾ। ਜਸਬੀਰ ਸਿੰਘ ਦੀ ਮੌਤ ‘ਤੇ ਇਲਾਕੇ ਦੇ ਲੋਕਾਂ ਵੱਲੋਂ ਵਿਲਖੂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।