ਸ਼ਾਹਕੋਟ : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਪਿੰਡ ਭੱਦਮਾ ਵਿਖੇ ਇਕਾਈ ਦਾ ਗਠਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਯੂਨੀਅਨ ਦੇ ਬਲਾਕ ਕਨਵੀਨਰ ਗੁਰਚਰਨ ਸਿੰਘ ਚਾਹਲ ਨੇ ਦੱਸਿਆ ਕਿ ਪਰਮਜੀਤ ਸਿੰਘ ਨੂੰ ਪ੍ਰਧਾਨ, ਸ਼ਿੰਦਰਪਾਲ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਸਤਵਿੰਦਰ ਸਿੰਘ ਨੂੰ ਸਕੱਤਰ, ਕਮਲਪ੍ਰੀਤ ਸਿੰਘ ਨੂੰ ਜੁਆਇੰਟ ਸਕੱਤਰ ਤੇ ਲਖਵਿੰਦਰ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ।
ਇਸੇ ਤਰ੍ਹਾਂ ਮਾਸਟਰ ਨਿਰਮਲ ਸਿੰਘ ਨੂੰ ਸਹਾਇਕ ਪ੍ਰਧਾਨ, ਜਸਬੀਰ ਸਿੰਘ ਨੂੰ ਸਹਾਇਕ ਖਜ਼ਾਨਚੀ, ਰਵਿੰਦਰ ਸਿੰਘ ਨੂੰ ਸਹਾਇਕ ਸਕੱਤਰ, ਹਰਜੀਤ ਸਿੰਘ ਨੂੰ ਸਹਾਇਕ ਮੀਤ ਪ੍ਰਧਾਨ, ਸੇਵਾ ਸਿੰਘ ਨੂੰ ਸਹਾਇਕ ਜੁਆਇੰਟ ਸਕੱਤਰ, ਮਾਸਟਰ ਬੇਅੰਤ ਸਿੰਘ ਨੂੰ ਪ੍ਰੈੱਸ ਸਕੱਤਰ ਅਤੇ ਸੁਰਿੰਦਰਪਾਲ ਸਰਪੰਚ, ਬਲਦੇਵ ਸਿੰਘ ਤੇ ਬਲਵਿੰਦਰ ਸਿੰਘ ਨੂੰ ਭੱਦਮਾ ਇਕਾਈ ਦਾ ਸਰਪ੍ਰਸਤ ਚੁਣਿਆ ਗਿਆ।
ਇਸ ਮੌਕੇ ਬਲਾਕ ਕਨਵੀਨਰ ਗੁਰਚਰਨ ਸਿੰਘ ਚਾਹਲ ਨੇ ਕਰਨਾਲ ਵਿਚ ਭਾਜਪਾ ਦੇ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਨਿੰਦਾ ਕਰਦਿਆਂ ਸਮੂਹ ਜਥੇਬੰਦੀਆਂ ਨੂੰ ਭਾਜਪਾ ਵਿਰੁੱਧ ਡਟਣ ਦੀ ਅਪੀਲ ਕੀਤੀ। ਇਸ ਮੌਕੇ ਪ੍ਰਿੰਸੀਪਲ ਮਨਜੀਤ ਸਿੰਘ ਮਲਸੀਆਂ, ਬਲਕਾਰ ਸਿੰਘ ਫਾਜਲਵਾਲ, ਸੁਰਜੀਤ ਸਿੰਘ, ਜਸਪਾਲ ਸਿੰਘ, ਕਰਨੈਲ ਸਿੰਘ, ਪਰਮਿੰਦਰ ਸਿੰਘ ਸੰਢਾਵਾਲ, ਸੁਰਜੀਤ ਸਿੰਘ ਬੁੱਢਣਵਾਲ ਆਦਿ ਹਾਜ਼ਰ ਸਨ।