ਸ਼ਾਹਕੋਟ: ਨਜ਼ਦੀਕੀ ਪਿੰਡ ਨੰਗਲ ਅੰਬੀਆਂ ਦੇ ਸਰਕਾਰੀ ਸਮਾਰਟ ਸਕੂਲ ਵਿਖੇ ਬਲਜਿੰਦਰ ਸਿੰਘ ਬੱਲੀ (ਪੰਚਾਇਤ ਸਕੱਤਰ) ਵਾਸੀ ਪਿੰਡ ਬਾਹਮਣੀਆ ਵੱਲੋਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਇਸ ਮੌਕੇ ਸਕੂਲ ਮੁਖੀ ਸੁੱਚਾ ਸਿੰਘ ਮੱਟੂ ਨੇ ਬਲਵਿੰਦਰ ਸਿੰਘ ਬੱਲੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਨੰਗਲ ਅੰਬੀਆਂ ਸਕੂਲ ਨੂੰ ਰੈੱਡ ਰਿਬਨ ਵੈੱਲਫੇਅਰ ਕਲੱਬ ਦੇ ਪ੍ਰਧਾਨ ਰਮਨ ਗੁਪਤਾ ਵੱਲੋਂ ਵੀ ਬਹੁਤ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਦਰਸ਼ਨ ਕੌਰ ਆਂਗਣਵਾੜੀ ਵਰਕਰ, ਜਗਦੀਸ਼ ਕੁਮਾਰੀ ਆਂਗਣਵਾੜੀ ਵਰਕਰ, ਕਮਲਜੀਤ ਹੈਲਪਰ, ਪਰਮਜੀਤ ਕੌਰ ਹੈਲਪਰ, ਕਮਲਜੀਤ ਕੌਰ, ਕਾਂਤਾ, ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਆਦਿ ਹਾਜ਼ਰ ਸਨ।