ਸ਼ਾਹਕੋਟ: 75ਵੇਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਪ੍ਰਧਾਨ ਰਮਨ ਗੁਪਤਾ, ਚੇਅਰਮੈਨ ਧਰਮਵੀਰ ਅਰੋੜਾ, ਸਕੱਤਰ ਰਾਕੇਸ਼ ਖਹਿਰਾ ਤੇ ਯੋਗ ਆਸ਼ਰਮ ਪ੍ਰਧਾਨ ਹਰਪਾਲ ਸਿੰਘ ਮੈਸਨ ਦੀ ਅਗਵਾਈ ਵਿਚ ਯੋਗ ਆਸ਼ਰਮ ਰੋਡ ‘ਤੇ ਲੱਗੇ ਰੁੱਖਾਂ ਨੂੰ ਤਿਰੰਗੇ ਦੇ ਰੰਗ ਵਿਚ ਰੰਗ ਕੇ ਲੋਕਾਂ ‘ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਦੀ ਸ਼ੁਰੂਆਤ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਤੇ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਵੱਲੋਂ ਕੀਤੀ ਗਈ।
ਇਸ ਮੌਕੇ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਨੇ ਕਿਹਾ ਕਿ ਸਾਨੂੰ ਆਜ਼ਾਦੀ ਲੰਬੇ ਸੰਘਰਸ਼ ਤੋਂ ਬਾਅਦ ਪ੍ਰਾਪਤ ਹੋਈ ਹੈ। ਸਾਨੂੰ ਆਪਣੇ ਸ਼ਹੀਦਾਂ ਦਾ ਸਨਮਾਨ ਤੇ ਆਜ਼ਾਦੀ ਦਿਹਾੜੇ ਨੂੰ ਧੂਮ ਧਾਮ ਨਾਲ ਮਨਾਉਣਾ ਚਾਹੀਦਾ ਹੈ। ਐੱਸਡੀਐੱਮ ਬੈਂਸ ਤੇ ਡੀਐੱਸਪੀ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਰੈੱਡ ਰਿਬਨ ਕਲੱਬ ਦੇ ਇਸ ਉਪਰਾਲੇ ਦੀ ਖੂਬ ਪ੍ਰਸ਼ੰਸਾ ਕੀਤੀ। ਕਲੱਬ ਦੇ ਪ੍ਰਧਾਨ ਰਮਨ ਗੁਪਤਾ ਨੇ ਕਿਹਾ ਕਿ ਇਸ ਮੁਹਿੰਮ ਨਾਲ ਯੋਗ ਆਸ਼ਰਮ ਰੋਡ ਦੀ ਦਿੱਖ ਹੋਰ ਸੁੰਦਰ ਬਣੇਗੀ। ਇਸ ਨਾਲ ਲੋਕਾਂ ਵਿਚ ਜਿੱਥੇ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ ਉੱਥੇ ਹੀ ਹੋਰ ਲੋਕਾਂ ਨੂੰ ਵੀ ਸੈਰ ਕਰਨ ਲਈ ਪ੍ਰੇਰਨਾ ਮਿਲੇਗੀ।
ਇਸ ਮੌਕੇ ਹਰਪਾਲ ਸਿੰਘ ਮੈਸਨ, ਰਤਨ ਸਿੰਘ ਰੱਖੜਾ, ਮੀਡੀਆ ਇੰਚਾਰਜ ਸੁਰਿੰਦਰ ਕੁਮਾਰ ਤੇਜੀ, ਪ੍ਰਿਤਪਾਲ ਸਿੰਘ, ਰੇਸ਼ਮ ਸਿੰਘ ਬਾਜਵਾ, ਮਨਦੀਪ ਸਿੰਘ ਝੀਤਾ, ਜੂਨੀਅਰ ਸਹਾਇਕ ਵੀਰ ਸਿੰਘ, ਮਾਸਟਰ ਸੁੰਦਰ ਸਿੰਘ, ਰਾਹੁਲ ਕੌਸ਼ਲ, ਨੰਬਰਦਾਰ ਕੁਲਜੀਤ ਸਿੰਘ, ਦੀਪਕ ਸ਼ਰਮਾ, ਬਿੱਲੂ ਸੋਬਤੀ, ਰਮੇਸ਼ ਅਗਰਵਾਲ, ਚਰਨਜੀਤ ਅਰੋੜਾ, ਸੰਜੀਵ ਪੁਰੀ ਆਦਿ ਹਾਜ਼ਰ ਸਨ।