AD

Type Here to Get Search Results !

ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਨੇ ਪਦਮਸ਼੍ਰੀ ਸੰਤ ਸੀਚੇਵਾਲ ਨਾਲ ਕੀਤੀ ਮੁਲਾਕਾਤ

ਚੰਡੀਗੜ੍ਹ : ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਸਲਿਲ ਕੁਮਾਰ ਜੈਨ ਵੱਲੋਂ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ ਗਈ। ਡਾ. ਸਲਿਲ ਨੇ ਸੰਤ ਸੀਚੇਵਾਲ ਨੂੰ ਕਮਿਸ਼ਨ ਦੁਆਰਾ ਤਿਆਰ ਕਿਤਾਬਚਾ ਭੇਂਟ ਕੀਤਾ, ਜਿਸ ਵਿਚ ਘੱਟ ਗਿਣਤੀ ਸਮਾਜ ਲਈ ਸਰਕਾਰ ਦੁਆਰਾ ਚਲਾਈਆਂ ਗਈਆਂ ਭਲਾਈ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਵੇਰਵਾ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਡਾ. ਸਲਿਲ ਨੇ ਘੱਟ ਗਿਣਤੀ ਕਮਿਸ਼ਨ ਦੀਆਂ ਗਤੀਵਿਧੀਆਂ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਮਿਸ਼ਨ ਦੇ ਸਟਾਫ ਮੈਂਬਰਾਂ ਨੂੰ ਦੱਸਿਆ ਕਿ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੇ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਕੰਮਾਂ ਦੀ ਸ਼ਲਾਘਾ ਆਪਣੇ ਭਾਸ਼ਣਾਂ ਵਿਚ ਲਗਭਗ 40 ਵਾਰ ਕੀਤੀ ਸੀ ਤੇ ਸੰਤ ਜੀ ਦੇ ਕੰਮਾਂ ਤੋਂ ਪ੍ਰੇਰਿਤ ਹੋ ਕੇ ਡਾ. ਕਲਾਮ ਨੇ ਦੋ ਵਾਰ ਸੀਚੇਵਾਲ ਪਿੰਡ ਦਾ ਦੌਰਾ ਵੀ ਕੀਤਾ। ਡਾ. ਕਲਾਮ ਅਤੇ ਅਚਾਰੀਆ ਮਹਾਪਰਗਿਆ ਦੀ ਕਿਤਾਬ "ਸੁਖੀ ਪਰਿਵਾਰ ਸਮਰਿਧ ਰਾਸ਼ਟਰ" ਵਿਚ ਵੀ ਸੰਤ ਸੀਚੇਵਾਲ ਦੀ ਮਿਹਨਤ ਦਾ ਜ਼ਿਕਰ ਕੀਤਾ ਗਿਆ ਹੈ। ਇਸ ਮੌਕੇ ਤੇਜਿੰਦਰ, ਡਾ.ਸੰਦੀਪ, ਭਾਗ ਸਿੰਘ, ਸਵਰਨ ਸਿੰਘ ਸੋਢੀ, ਜਤਿੰਦਰ, ਅਰਵਿੰਦਰ, ਪ੍ਰਭਪ੍ਰੀਤ ਆਦਿ ਨੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt