AD

Type Here to Get Search Results !

ਚੱਠਾ ਨੇ ਤਿੰਨ ਦਿਨਾ ਕ੍ਰਿਕਟ ਟੂਰਨਾਮੈਂਟ ਦਾ ਕੀਤਾ ਉਦਘਾਟਨ

ਸ਼ਾਹਕੋਟ: ਪਿੰਡ ਮੀਏਂਵਾਲ ਮੌਲਵੀਆਂ ਵਿਖੇ ਤਿੰਨ ਦਿਨਾ ਕ੍ਰਿਕਟ ਟੂਰਨਾਮੈਂਟ ਦਾ ਆਮ ਆਦਮੀ ਪਾਰਟੀ ਸਪਰੋਟਸ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬਲਕਾਰ ਸਿੰਘ ਚੱਠਾ ਵੱਲੋਂ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਬਲਾਕ ਪ੍ਰਧਾਨ ਸਵਿੰਦਰ ਸਿੰਘ ਸੋਨੂੰ ਵੀ ਮੌਜੂਦ ਸਨ।

ਸੰਬੋਧਨ ਕਰਦਿਆਂ ਬਲਕਾਰ ਸਿੰਘ ਚੱਠਾ ਨੇ ਕਿਹਾ ਕਿ ਮੀਏਂਵਾਲ ਕ੍ਰਿਕਟ ਕਲੱਬ ਦੇ ਪ੍ਰਬੰਧਕਾਂ ਵੱਲੋਂ ਜੋ ਪਿਛਲੇ ਤਿੰਨ ਸਾਲਾਂ ਤੋ ਟੂਰਨਾਮੈਂਟ ਕਰਵਾਇਆ ਜਾਂਦਾ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਨੂੰ  ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਹੀ ਇਕ ਵਧੀਆ ਜ਼ਰੀਆ ਹਨ। ਖਿਡਾਰੀ ਕਿਸੇ ਵੀ ਖੇਡ ਵਿਚ ਮਿਹਨਤ ਕਰਕੇ ਆਪਣਾ ਵਧੀਆ ਭਵਿੱਖ ਬਣਾ ਸਕਦੇ ਹਨ। ਇਸ ਮੌਕੇ ਨੰਬਰਦਾਰ ਰਾਜ ਕੁਮਾਰ, ਜੋਗਿੰਦਰ ਸਿੰਘ, ਸੋਨੀ ਢੋਟ, ਇੰਦਰਜੀਤ ਢੰਡੋਵਾਲ, ਮੇਸ਼ਾ, ਤਾਰੀ ਕੋਟਲੀ, ਗੋਪੀ ਸ਼ੇਖੇਵਾਲ, ਸ਼ਰਨ ਸੈਦਪੁਰ, ਸੰਦੀਪ ਮੀਏਂਵਾਲ, ਚੇਤਨ ਮੀਏਂਵਾਲ, ਸੋਨੂੰ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt