AD

Type Here to Get Search Results !

ਵਿਧਾਇਕ ਲਾਡੀ ਸ਼ੇਰੋਵਾਲੀਆ ਨੇ 'ਅਟੱਲ ਟਿੰਕਰਿੰਗ ਲੈਬ' ਦਾ ਕੀਤਾ ਉਦਘਾਟਨ

ਸ਼ਾਹਕੋਟ : ਵਿਦਿਆਰਥੀਆਂ ਅੰਦਰ ਵਿਗਿਆਨਕ ਸੂਝ-ਬੂਝ ਅਤੇ ਕੁਝ ਖੋਜਣ ਦੀ ਤਤੱਪਰਤਾ ਨੂੰ ਉਜਾਗਰ ਕਰਨ ਲਈ ਬੇਰੀਜ਼ ਗਲੋਬਲ ਡਿਸਕਵਰੀ ਸਕੂਲ ਵਿਖੇ ਅਟੱਲ ਇਨੋਵੇਸ਼ਨ ਮਿਸ਼ਨ ਨੀਤੀ ਅਯੋਗ ਦੇ ਸਹਿਯੋਗ ਨਾਲ ਸਥਾਪਤ ਕੀਤੀ ‘ਅਟੱਲ ਟਿੰਕਰਿੰਗ ਲੈਬ’ ਦਾ ਉਦਘਾਟਨ ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਵੱਲੋਂ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ, ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਪਰਵੀਨ ਬੇਰੀ, ਵਾਈਸ ਪ੍ਰਧਾਨ ਡਾ. ਸੀਮਾ ਬੇਰੀ, ਟਰੱਸਟੀ ਰਾਮ ਮੂਰਤੀ, ਐਡਮਿਨ ਹੈੱਡ ਤੇਜਪਾਲ ਸਿੰਘ, ਪ੍ਰਿੰਸੀਪਲ ਵੰਦਨਾ ਧਵਨ ਵੀ ਮੌਜੂਦ ਸਨ।

ਲੈਬ ਦੇ ਇੰਚਾਰਜ ਹਰਮਨ ਕੌਰ, ਅਨੁਜ ਤੇ ਟ੍ਰੇਨਰ ਅਭਿਸ਼ੇਕ ਨੇ ਅਟਲ ਟਿੰਕਰਿੰਗ ਲੈਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੈਬ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਮਨਾਂ ਅੰਦਰਲੇ ਵਿਚਾਰਾਂ ਨੂੰ ਖੋਜ ਕਾਰਜ ਵੱਲ ਲੈ ਕੇ ਜਾਣਾ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਵੀਂ ਦਿਸ਼ਾ ਦੇਣਾ ਹੈ। ਇਸ ਨਾਲ ਵਿਦਿਆਰਥੀਆਂ ਨੂੰ ਗਣਿਤ, ਵਿਗਿਆਨ, ਇੰਜੀਨੀਅਰਿੰਗ, ਆਰਟ ਤੇ ਤਕਨੀਕੀ ਵਿਸ਼ਿਆਂ ਦੇ ਬਾਰੇ ਜਾਣਕਾਰੀ ਮਿਲੇਗੀ। ਵਿਦਿਆਰਥੀ ਸਕਿੱਲਡ ਲੇਬਰ, ਵੱਖ-ਵੱਖ ਮਸ਼ੀਨੀ ਉਪਕਰਨਾਂ ਦਾ ਪ੍ਰਯੋਗ ਕਰਨ, ਵਿਭਿੰਨ ਸੈਂਸਰ ਆਦਿ ਦੇ ਬਾਰੇ ਵਿਚ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਸ਼ਾਹਕੋਟ ਹਲਕੇ ਦਾ ਕੋਈ ਵੀ ਵਿਦਿਆਰਥੀ ਇਸ ਲੈਬ ਦਾ ਮੁਫਤ ਵਿਚ ਲਾਭ ਲੈ ਸਕਦਾ ਹੈ।

ਮੈਡਮ ਨੇਹਾ ਸ਼ਰਮਾ ਨੇ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਤੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਨੇ ਆਏ ਹੋਏ ਮਹਿਮਾਨਾਂ ਤੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਸਟੇਟ ਕਮੇਟੀ ਮੈਂਬਰ ਐਡਵੋਕੇਟ ਦੀਪਕ ਸ਼ਰਮਾ, ਏਕਮ ਪਬਲਿਕ ਸਕੂਲ ਦੇ ਐੱਮਡੀ ਨਿਰਮਲ ਸਿੰਘ, ਪ੍ਰਧਾਨ ਬਲਵੰਤ ਸਿੰਘ, ਨਗਰ ਪੰਚਾਇਤ ਸ਼ਾਹਕੋਟ ਦੇ ਵਾਈਸ ਪ੍ਰਧਾਨ ਪਰਮਜੀਤ ਕੌਰ ਬਜਾਜ, ਬਿਕਰਮਜੀਤ ਸਿੰਘ ਬਜਾਜ, ਬਾਬਾ ਸੁਰਜੀਤ ਸਿੰਘ ਸ਼ੈਂਟੀ, ਸਰਪੰਚ ਹਰਵਿੰਦਰ ਸਿੰਘ, ਸ਼ੂਗਰ ਮਿੱਲ ਨਕੋਦਰ ਦੇ ਚੇਅਰਮੈਨ ਅਸ਼ਵਿੰਦਰ ਪਾਲ ਸਿੰਘ ਨੀਟੂ, ਸਾਂਝ ਕੇਂਦਰ ਦੇ ਇੰਚਾਰਜ ਸ਼ਿੰਗਾਰਾ ਸਿੰਘ, ਸੁਰਿੰਦਰਪਾਲ ਸਿੰਘ, ਅਰਵਿੰਦ ਕੁਮਾਰ ਪੀਏ, ਗੁਰਮੁੱਖ ਸਿੰਘ ਐੱਲਆਈਸੀ, ਗੁਰਿੰਦਰ ਸਿੰਘ ਬਹੁਗੁਣ, ਸੰਤੋਖ ਸਿੰਘ ਖਹਿਰਾ, ਬਲਜੀਤ ਸਿੰਘ ਥਿੰਦ, ਏਪੀਐੱਸ ਨਰਸਿੰਗ ਕਾਲਜ ਦੇ ਪ੍ਰਿੰਸੀਪਲ ਜੇ. ਚੌਹਾਨ, ਕੁਲਦੀਪ ਚੌਹਾਨ, ਹਰਜੀਤ ਸਿੰਘ, ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt