ਇਸ ਮੌਕੇ ਵਿਧਾਇਕ ਸ਼ੇਰੋਵਾਲੀਆ ਨੇ ਰੰਘਰੇਟਾ ਦਲ ਦੇ ਆਗੂਆਂ ਵੱਲੋਂ ਉਠਾਈਆਂ ਮੰਗਾਂ ਨੂੰ ਪੂਰਾ ਕਰਨ ਦਾ ਵਿਸ਼ਵਾਸ਼ ਦਿਵਾਉਂਦਿਆਂ ਕਿਹਾ ਕਿ ਲੋੜਵੰਦਾਂ ਦੀ ਬਾਂਹ ਫੜਨੀ ਸਾਡਾ ਫਰਜ਼ ਹੈ ਪਰ ਸਹੀ ਲੋੜਵੰਦ ਦੀ ਪਛਾਣ ਕਰਨਾ ਵੀ ਜ਼ਰੂਰੀ ਹੈ। ਰੰਘਰੇਟਾ ਦਲ ਵੱਲੋਂ ਖਸਤਾ ਹਾਲਤ ਲਾਇਬਰੇਰੀ ਲਈ ਗ੍ਰਾਂਟ ਦੀ ਮੰਗ ਦੇ ਸੰਦਰਭ ਵਿਚ ਸ਼ੇਰੋਵਾਲੀਆ ਨੇ ਕਿਹਾ ਕਿ ਸਮਾਜ ਦੀ ਬਿਹਤਰੀ ਲਈ ਲਾਇਬਰੇਰੀਆਂ ਅਹਿਮ ਯੋਗਦਾਨ ਪਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਗ੍ਰਾਂਟ ਲਈ ਛੇਤੀ ਹੀ ਸਰਕਾਰ ਨੂੰ ਤਜ਼ਵੀਜ਼ ਬਣਾ ਕੇ ਭੇਜੀ ਜਾਵੇਗੀ। ਉਨ੍ਹਾਂ ਸਮਾਰਟ ਰਾਸ਼ਨ ਕਾਰਡਾਂ ਸਬੰਧੀ ਉਠਾਈ ਗਈ ਮੰਗ ਸਬੰਧੀ ਕਿਹਾ ਕਿ ਹਲਕੇ ਵਿਚ ਸਾਢੇ ਚਾਰ ਹਜ਼ਾਰ ਕਾਰਡ ਬਣਾਏ ਜਾ ਚੁੱਕੇ ਹਨ। ਰਹਿ ਗਏ ਲੋੜਵੰਦਾਂ ਦੇ ਕਾਰਡ ਵੀ ਬਣਾਏ ਜਾਣਗੇ।
ਇਸ ਮੌਕੇ ਮੰਡੀ ਕਮੇਟੀ ਸ਼ਾਹਕੋਟ ਦੇ ਪ੍ਰਧਾਨ ਪਵਨ ਅਗਰਵਾਲ ਐੱਮਸੀ, ਰੋਮੀ ਗਿੱਲ ਐੱਮਸੀ, ਰਾਜ ਕੁਮਾਰ ਰਾਜੂ ਐੱਮਸੀ, ਕਪਿਲ ਚੋਪੜਾ, ਤਰਲੋਕ ਮਸੀਹ, ਪ੍ਰੇਮ ਕੁਮਾਰ ਸਰਪੰਚ ਪੱਤੋ ਖੁਰਦ, ਚਰਨਜੀਤ ਸਿੰਘ ਮੈਂਬਰ ਪੰਚਾਇਤ ਸਲੈਚਾਂ, ਨਰੇਸ਼ ਰੋਂਤ, ਧੀਰਾ ਸ਼ਾਹਕੋਟ ਜਸਵਿੰਦਰ ਸਿੰਘ ਨੰਬਰਦਾਰ ਢੇਰੀਆਂ, ਅਵਿਨਾਸ਼ ਨਾਹਰ ਲੋਹੀਆਂ, ਨਛੱਤਰ ਕੰਗ ਕਲਾਂ, ਕਾਲਾ ਬਲਹੋਤਰਾ, ਗੁਰਪ੍ਰੀਤ ਸਿੰਘ ਕੋਟਲਾ ਆਦਿ ਹਾਜ਼ਰ ਸਨ।