AD

Type Here to Get Search Results !

ਹੁਣ ਸੀਐੱਚਸੀ ਸ਼ਾਹਕੋਟ 'ਚ ਮਿਲੇਗਾ ਚਮੜੀ ਰੋਗਾਂ ਦਾ ਇਲਾਜ

ਸ਼ਾਹਕੋਟ : ਸੀਐਚਸੀ ਸ਼ਾਹਕੋਟ ਵਿਖੇ ਹੁਣ ਚਮੜੀ ਰੋਗਾਂ ਦਾ ਇਲਾਜ ਮੁਮਕਿਨ ਹੋ ਸਕੇਗਾ। ਰਾਸ਼ਟਰੀ ਕੋੜ੍ਹ ਰੋਗ ਰੋਕਥਾਮ ਕਾਰਜਕ੍ਰਮ ਤਹਿਤ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਚਮੜੀ ਰੋਗਾਂ ਦੇ ਮਾਹਰ ਡਾਕਟਰ ਸਰਕਾਰੀ ਹਸਪਤਾਲ 'ਚ ਮਰੀਜਾਂ ਦੀ ਜਾਂਚ ਕਰਨਗੇ। ਇਸ ਤੋਂ ਇਲਾਵਾ ਪਹਿਲੇ ਅਤੇ ਤੀਜੇ ਸ਼ਨੀਵਾਰ ਨੂੰ ਸੀਐਚਸੀ ਲੋਹੀਆਂ ਵਿਖੇ ਵੀ ਚਮੜੀ ਰੋਗਾਂ ਦੀ ਜਾਂਚ ਕਰਵਾਈ ਜਾ ਸਕੇਗੀ।

ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਕੋੜ੍ਹ ਰੋਗ ਦੀ ਰੋਕਥਾਮ ਦੇ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਜ਼ਿਲ੍ਹਾ ਲੈਪਰੋਸੀ ਅਫਸਰ ਡਾ. ਦਲਜੀਤ ਸਿੰਘ (ਐਮ.ਡੀ. ਸਕਿਨ) ਦਾ ਹਫ਼ਤੇਵਾਰ ਟੂਰ ਕਾਰਜਕ੍ਰਮ ਨਿਰਧਾਰਤ ਕੀਤਾ ਗਿਆ ਹੈ। ਇਸ ਅਨੁਸਾਰ ਉਹ ਦੋ ਦਿਨ ਸੀਐਚਸੀ ਸ਼ਾਹਕੋਟ ਅਤੇ ਦੋ ਦਿਨ ਸੀਐਚਸੀ ਲੋਹੀਆਂ ਵਿਖੇ ਓਪੀਡੀ ਸੇਵਾਵਾਂ ਦੇਣਗੇ।

ਡਾ. ਦੁੱਗਲ ਨੇ ਕਿਹਾ ਕਿ ਇਸਦੇ ਨਾਲ ਸ਼ਾਹਕੋਟ ਬਲਾਕ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਚਮੜੀ ਰੋਗਾਂ ਦੇ ਮਾਹਰ ਡਾਕਟਰ ਦੀ ਤੈਨਾਤੀ ਦੀ ਮੰਗ ਕਾਫੀ ਹੱਦ ਤੱਕ ਪੂਰੀ ਹੋ ਸਕੇਗੀ ਅਤੇ ਉਨ੍ਹਾਂ ਨੂੰ ਇਲਾਜ ਦੇ ਲਈ ਨਕੋਦਰ ਜਾਂ ਜਲੰਧਰ ਨਹੀਂ ਜਾਣਾ ਹੋਵੇਗਾ।

ਡਾ. ਦਲਜੀਤ ਸਿੰਘ (ਐਮ.ਡੀ. ਸਕਿਨ) ਨੇ ਆਪਣੀ ਓਪੀਡੀ ਬਾਬਤ ਦੱਸਿਆ ਕਿ ਇਸਦਾ ਮੁੱਖ ਮਕਸਦ ਪੇਂਡੂ ਖੇਤਰ 'ਚ ਕੋੜ੍ਹ ਰੋਗ ਦੇ ਲੱਛਣ ਵਾਲੇ ਲੋਕਾਂ ਦੀ ਪਛਾਣ ਕਰਨਾ ਹੈ। ਲੇਕਿਨ ਓਪੀਡੀ ਵਿਚ ਚਮੜੀ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਵਾਲੇ ਮਰੀਜ਼ ਆ ਸਕਦੇ ਹਨ। ਓਪੀਡੀ ਦਰਮਿਆਨ ਉਨ੍ਹਾਂ ਦੇ ਨਾਲ ਸਹਾਇਕ ਹਰਿੰਦਰ ਸਿੰਘ ਵੀ ਹੋਣਗੇ।

Tags

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt