ਸ਼ਾਹਕੋਟ: ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਵੀਂ ਜਮਾਤ ਦੀ ਬੋਰਡ ਦੀ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਸਨ। ਬਲਾਕ ਸਿੱਖਿਆ ਅਫਸਰ ਸ਼ਾਹਕੋਟ- 2 ਮੈਡਮ ਸੁਸ਼ੀਲ ਕੁਮਾਰੀ ਵੱਲੋਂ ਹੁਣ ਬਲਾਕ ਪੱਧਰ ‘ਤੇ ਮੈਰਿਟ ਸੂਚੀ ਤਿਆਰ ਕੀਤੀ ਗਈ ਤਾਂ ਬਲਾਕ ਸ਼ਾਹਕੋਟ-2 ਦੀਆਂ ਪਹਿਲੀਆਂ 6 ਪੁਜੀਸ਼ਨਾਂ ਵਿੱਚੋ ਪੰਜ ਪੁਜੀਸ਼ਨਾਂ ਸੈਂਟਰ ਬੱਗਾ ਦੇ ਵਿਦਿਆਰਥੀਆਂ ਨੇ ਹਾਸਲ ਕੀਤੀਆਂ।
ਜਾਣਕਾਰੀ ਦਿੰਦਿਆਂ ਸੈਂਟਰ ਬੱਗਾ ਦੇ ਸੀਐਚਟੀ ਰਾਕੇਸ਼ ਕੁਮਾਰ ਖਹਿਰਾ ਨੇ ਦੱਸਿਆ ਕਿ ਹੈੱਡ ਟੀਚਰ ਰਮਨ ਗੁਪਤਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਰਾਮਪੁਰ ਦੇ ਵਿਦਿਆਰਥੀ ਤੀਰਥਪ੍ਰੀਤ ਸਿੰਘ ਨੇ 500 ਵਿੱਚੋਂ 500 ਨੰਬਰ ਲੈ ਕੇ ਬਲਾਕ ਪੱਧਰ ‘ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰਾਮਪੁਰ ਦੇ ਹੀ ਵਿਦਿਆਰਥੀ ਮਾਰਕਸ ਮਸੀਹ, ਬਖਸ਼ੀਸ਼ ਕੌਰ ਨੇ ਵੀ ਪੁਜ਼ੀਸ਼ਨਾਂ ਹਾਸਲ ਕੀਤੀਆਂ। ਢੇਰੀਆਂ ਮੁਸ਼ਤਰਕਾ ਦੇ ਇੰਚਾਰਜ ਅਧਿਆਪਕ ਜਸਵੀਰ ਸਿੰਘ ਦੀ ਅਗਵਾਈ ਵਿਚ ਗੁਰਪ੍ਰੀਤ ਸਿੰਘ ਅਤੇ ਮੈਡਮ ਨੀਰੂ ਬਾਲਾ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਬਾਊਪੁਰ ਦੀ ਵਿਦਿਆਰਥਣ ਗੁਨੀਤ ਸ਼ਰਮਾ ਨੇ ਬਲਾਕ ਪੱਧਰ ‘ਤੇ ਪਹਿਲੀਆਂ 6 ਪੁਜ਼ੀਸ਼ਨਾਂ ਵਿਚ ਸਥਾਨ ਹਾਸਲ ਕੀਤਾ ਹੈ।
ਇਸ ਮੌਕੇ ਬਲਾਕ ਸਿੱਖਿਆ ਅਫਸਰ ਮੈਡਮ ਸੁਸ਼ੀਲ ਕੁਮਾਰੀ, ਜੂਨੀਅਰ ਸਹਾਇਕ ਵੀਰ ਸਿੰਘ ਤੇ ਸੈਂਟਰ ਹੈਡ ਟੀਚਰ ਰਾਕੇਸ਼ ਕੁਮਾਰ ਖਹਿਰਾ ਨੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਸਕੂਲ ਬੰਦ ਰਹਿਣ ਦੇ ਬਾਵਜੂਦ ਵੀ ਮਿਹਨਤੀ ਅਧਿਆਪਕਾਂ ਦੀ ਅਗਵਾਈ ਤੇ ਬੱਚਿਆਂ ਦੀ ਲਗਨ ਸਦਕਾ ਹੀ ਟੀਚਾ ਪ੍ਰਾਪਤ ਹੋ ਸਕਿਆ ਹੈ। ਸਾਰੇ ਬੱਚੇ ਤੇ ਅਧਿਆਪਕ ਵਧਾਈ ਦੇ ਪਾਤਰ ਹਨ। ਇਸ ਮੌਕੇ ਹੈੱਡ ਟੀਚਰ ਰਮਨ ਗੁਪਤਾ, ਹੈਡ ਟੀਚਰ ਸਰਬਜੀਤ ਕੌਰ , ਹੈਡ ਟੀਚਰ ਸੁਮਨ ਬਾਲਾ, ਜਸਵੀਰ ਕੌਰ, ਸੁੰਦਰ ਸਿੰਘ, ਜਸਵੀਰ ਸਿੰਘ, ਸੰਜੀਵ ਕੁਮਾਰ, ਸਰਬਜੀਤ ਸਿੰਘ, ਸੀਮਾ ਰਾਣੀ, ਜਸਬੀਰ ਕੌਰ, ਰਜਿੰਦਰ ਰਾਣੀ, ਸੁਨੀਤਾ ਰਾਣੀ, ਮਨਦੀਪ ਕੌਰ, ਨੀਰੂ ਬਾਲਾ ਆਦਿ ਹਾਜ਼ਰ ਸਨ।