ਸ਼ਾਹਕੋਟ: ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਬਚਣ ਲਈ ਅਪੀਲ ਕੀਤੀ ਜਾ ਰਹੀ ਹੈ। ਡੀਐੱਸਪੀ ਸ਼ਾਹਕੋਟ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਸਬ-ਡਵੀਜ਼ਨ ਅਧੀਨ ਆਉਂਦੇ ਸਰਕਾਰੀ ਅਦਾਰਿਆਂ ਜਿਵੇਂ ਸਰਕਾਰੀ ਸਕੂਲ, ਪੰਚਾਇਤ ਘਰ ਆਦਿ ਦੇ ਮੁਖੀਆਂ ਨੂੰ ਸੁਚੇਤ ਕਰਦਿਆਂ ਸੁਤੰਤਰਤਾ ਦਿਵਸ ਦੇ ਮੌਕੇ ‘ਤੇ ਸਬੰਧਤ ਇਮਾਰਤਾਂ ਨੂੰ ਦੇਸ਼ ਵਿਰੋਧੀ ਤਾਕਤਾਂ ਤੋਂ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਸਰਕਾਰੀ ਅਦਾਰਿਆਂ ਦੇ ਮੁਖੀਆਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰਾਸ਼ਟਰ ਵਿਰੋਧੀ ਗਤੀਵਿਧੀ ਜਾਂ ਕੰਧ ‘ਤੇ ਕੋਈ ਸਲੋਗਨ ਲਿਖਿਆ ਮਿਲਦਾ ਹੈ ਤਾਂ ਇਸਦੀ ਸੂਚਨਾ ਐੱਸਐੱਚਓ ਸ਼ਾਹਕੋਟ ਨੂੰ ਮੋਬਾਈਲ ਨੰਬਰ 95179-87508 ਅਤੇ ਐੱਸਐੱਚਓ ਲੋਹੀਆਂ ਨੂੰ 95179-87507 ‘ਤੇ ਦਿੱਤੀ ਜਾਵੇ ਤਾਂ ਜੋ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕੇ। ਡੀਐੱਸਪੀ ਨੇ ਲੋਕਾਂ ਨੂੰ ਵੀ ਅਫਵਾਹਾਂ ਤੇ ਦੇਸ਼ ਵਿਰੋਧੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।