ਸ਼ਾਹਕੋਟ : ਰੈੱਡ ਰਿਬਨ ਵੈਲਫੇਅਰ ਕਲੱਬ ਸ਼ਾਹਕੋਟ ਵੱਲੋਂ ਪ੍ਰਧਾਨ ਰਮਨ ਗੁਪਤਾ, ਸਰਪ੍ਰਸਤ ਮੇਜਰ ਸਿੰਘ ਮੰਡ, ਡਾ. ਨਰੇਸ਼ ਸੱਗੂ ਤੇ ਹਰਪਾਲ ਸਿੰਘ ਮੈਸਨ ਦੀ ਅਗਵਾਈ ਵਿਚ ਐੱਸਡੀਐੱਮ ਸ਼ਾਹਕੋਟ ਲਾਲ ਵਿਸ਼ਵਾਸ ਬੈਂਸ ਦਾ ਬੁੱਕਾ ਭੇਟ ਕਰਕੇ ਸਵਾਗਤ ਕੀਤਾ ਗਿਆ। ਤਹਿਸੀਲਦਾਰ ਪ੍ਰਦੀਪ ਕੁਮਾਰ ਵੱਲੋਂ ਐੱਸਡੀਐੱਮ ਨਾਲ ਕਲੱਬ ਦੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ। ਸਕੱਤਰ ਰਾਕੇਸ਼ ਕੁਮਾਰ ਖਹਿਰਾ ਵੱਲੋਂ ਦੱਸੀਆਂ ਕਲੱਬ ਦੀਆਂ ਗਤੀਵਿਧੀਆਂ ਜਾਣ ਕੇ ਐੱਸਡੀਐੱਮ ਲਾਲ ਵਿਸ਼ਵਾਸ ਬੈਂਸ ਨੇ ਕਲੱਬ ਦੀ ਪ੍ਰਸ਼ੰਸਾ ਕਰਦਿਆਂ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।
ਇਸ ਮੌਕੇ ਅਮਰਜੀਤ ਸਿੰਘ, ਰੇਸ਼ਮ ਸਿੰਘ ਬਾਜਵਾ, ਕੁਲਦੀਪ ਸਚਦੇਵਾ, ਪ੍ਰਿਤਪਾਲ ਸਿੰਘ, ਰਾਹੁਲ ਕੌਸ਼ਲ, ਅਮਨਦੀਪ ਵਿੱਗ, ਡਾ. ਗੁਰਮੇਜ ਸਿੰਘ, ਅਵਤਾਰ ਸਿੰਘ ਤਾਰੀ, ਮਾਸਟਰ ਪਵਨ ਕੁਮਾਰ, ਖਜ਼ਾਨਚੀ ਜਤਿੰਦਰ ਅਰੋੜਾ, ਹਰਪਾਲ ਸਿੰਘ ਮੁੱਤੀ, ਮੀਡੀਆ ਇੰਚਾਰਜ ਸੁਰਿੰਦਰ ਕੁਮਾਰ ਤੇਜੀ, ਸੰਦੀਪ ਸਹਿਦੇਵ, ਤਾਰਾ ਬਹਾਦਰ, ਨੰਬਰਦਾਰ ਕੁਲਜੀਤ ਸਿੰਘ, ਮਨਦੀਪ ਸਿੰਘ ਝੀਤਾ, ਮਾਸਟਰ ਵੀਰ ਸਿੰਘ, ਸਰਬਜੀਤ ਸਿੰਘ ਸਾਬੀ, ਹਰਪਾਲ ਸਿੰਘ, ਰਾਜੇਸ਼ ਜੁਨੇਜਾ, ਪ੍ਰਿੰਸੀਪਲ ਰਾਜੇਸ਼ ਪਰਾਸ਼ਰ, ਪਵਨ ਜੁਨੇਜਾ, ਸੁਰਿੰਦਰਜੀਤ ਸਿੰਘ, ਦਵਿੰਦਰ ਸਿੰਘ, ਸਰਬਜੀਤ ਸਿੰਘ ਫਾਜਲਵਾਲ ,ਅੰਕਿਤ ਕੁਮਾਰ ਸਟੈਨੋ, ਦਿਨੇਸ਼ ਢੰਡ ਮੈਨੇਜਰ, ਕਰਨ ਗਾਬਾ ਸਹਾਇਕ ਮੈਨੇਜਰ ਹਾਜਰ ਸਨ।