AD

Type Here to Get Search Results !

ਸ਼੍ਰੋਮਣੀ ਅਕਾਲੀ ਦਲ ਨੇ ਪਿੰਡ ਬਾਹਮਣੀਆਂ 'ਚ ਮੀਟਿੰਗ ਕਰਕੇ ਵਿਧਾਨ ਸਭਾ ਚੋਣਾਂ ਦਾ ਬਿਗੁਲ ਵਜਾਇਆ

ਸ਼ਾਹਕੋਟ : ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਚਿੱਤਰ ਸਿੰਘ ਕੋਹਾੜ ਵੱਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਪਿੰਡ ਬਾਹਮਣੀਆਂ ਵਿਖੇ ਪਲੇਠੀ ਚੋਣ ਮੀਟਿੰਗ ਕਰਕੇ ਵਰਕਰਾਂ ਨਾਲ ਰੂਬਰੂ ਹੋਣ ਦਾ ਪ੍ਰੋਗਰਾਮ ਸ਼ੂਰੂ ਕੀਤਾ ਗਿਆ।

ਇਸ ਮੌਕੇ ਸੰਬੋਧਨ ਕਰਦਿਆਂ ਬਚਿੱਤਰ ਸਿੰਘ ਕੋਹਾੜ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਪਿਛਲੇ ਸਾਢੇ ਚਾਰ ਸਾਲਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ‘ਚੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ। ਕਾਂਗਰਸ ‘ਚ ਕੁਰਸੀ ਦੀ ਲੜ੍ਹਾਈ ਚੱਲ ਰਹੀ ਹੈ। ਕਾਂਗਰਸੀਆਂ ਵੱਲੋਂ ਲੋਕਾਂ ਨੂੰ ਗੁਮਰਾਹ ਕਰਕੇ 2022 ‘ਚ ਮੁੜ ਸਰਕਾਰ ਬਣਾਉਣ ਦੇ ਸੁਪਨੇ ਦੇਖੇ ਜਾ ਰਹੇ ਹਨ ਪਰ ਲੋਕ ਕਾਂਗਰਸ ਪਾਰਟੀ ਨੂੰ ਮੂੰਹ ਨਹੀਂ ਲਗਾਉਣਗੇ।

ਕੋਹਾੜ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਮਿਹਨਤ ਕਰਕੇ ਸ਼ਾਹਕੋਟ ਸੀਟ ਗਠਜੋੜ ਦੀ ਝੋਲੀ ਪਾਉਣ ਤਾਂ ਜੋ ਸੁਖਬੀਰ ਸਿੰਘ ਬਾਦਲ ਦੇ ਹੱਥ ਮਜਬੂਤ ਕਰਕੇ ਪੰਜਾਬ ‘ਚ ਗਠਜੋੜ ਦੀ ਸਰਕਾਰ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ ਰਹੇਗਾ।

ਇਸ ਮੌਕੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ, ਸ਼ਹਿਰੀ ਪ੍ਰਧਾਨ ਰਣਧੀਰ ਸਿੰਘ ਰਾਣਾ, ਸੁਖਦੇਵ ਸਿੰਘ ਢੋਟ, ਬਲਵਿੰਦਰ ਸਿੰਘ ਬਿੱਲੀ ਚੁਹਾਰਮੀ, ਡਾ ਹਰਜਿੰਦਰ ਸਿੰਘ, ਡਾ. ਸੁਰਜੀਤ ਸਿੰਘ ਥੰਮੂਵਾਲ, ਬਚਨ ਸਿੰਘ ਸਾਬਕਾ ਸਰਪੰਚ, ਮਲਕੀਤ ਸਿੰਘ ਰਾਜੇਵਾਲ, ਸਦਰਾ ਸਰਪੰਚ, ਜੋਗਿੰਦਰ ਸਿੰਘ ਸਰਪੰਚ ਬਾਹਮਣੀਆਂ ਖੁਰਦ, ਬਲਦੇਵ ਸਿੰਘ ਸਾਬਕਾ ਸਰਪੰਚ, ਤੇਜਪਾਲ ਸਾਬਕਾ ਪ੍ਰਧਾਨ, ਜੀਤਾ ਮੈਂਬਰ, ਰਾਜੂ ਬਾਜਵਾ, ਹਰਜਿੰਦਰ ਸਿੰਘ ਚੱਕ ਬਾਹਮਣੀਆਂ, ਹਰਭਜਨ ਸਿੰਘ ਬਾਜਵਾ, ਸੁਖਦੀਪ ਸਿੰਘ ਦੀਪਾ, ਤਲਵੰਤ ਸਿੰਘ ਪੱਤਮਾਂ, ਗੁਰਮੀਤ ਸਿੰਘ, ਬੂਟਾ ਸਿੰਘ ਭੋਇਪੁਰ, ਦੁਰਲੱਭ ਸਿੰਘ ਚੱਕ ਬਾਹਮਣੀਆਂ, ਸਰਬਣ ਸਿੰਘ ਨੰਬਰਦਾਰ, ਮੰਗਲ ਸਿੰਘ ਰਾਮੇ, ਸੁਖਵਿੰਦਰ ਸਿੰਘ ਨੰਬਰਦਾਰ, ਜਰਨੈਲ ਸਿੰਘ ਧੰਜੂ, ਸੁਖਵਿੰਦਰ ਸਿੰਘ ਸਾਬਾ ਨੰਬਰਦਾਰ, ਮਲਕੀਤ ਸਿੰਘ ਨੰਬਰਦਾਰ, ਮਾਸਟਰ ਦਿਲਬਾਗ ਸਿੰਘ, ਜਰਨੈਲ ਸਿੰਘ ਪੰਚ, ਮਨਜੀਤ ਸਿੰਘ ਪੰਚ, ਮਲਕੀਤ ਸਿੰਘ ਠੇਕੇਦਾਰ, ਚਰਨ ਸਿੰਘ ਕਾਮਰੇਡ, ਗੁਰਦੀਪ ਸਿੰਘ ਐਦਲਪੁਰ, ਜਸਵੀਰ ਸਿੰਘ ਐਦਲਪੁਰ, ਬਲਦੇਵ ਸਿੰਘ ਐਦਲਪੁਰ, ਹਰਬੰਸ ਸਿੰਘ, ਮੁਕੇਸ਼ ਸ਼ਾਹੀ, ਡਾ ਸਨੀ, ਸੁਖਦੇਵ ਸਿੰਘ ਧੰਜੂ, ਸੰਤੋਖ ਸਿੰਘ ਧੰਜੂ, ਕੁਲਦੀਪ ਸਿੰਘ, ਮੇਜਰ ਸਿੰਘ, ਜਸਪਾਲ ਸਿੰਘ, ਦੇਬ ਰਾਮੇ, ਗੁਰਮੇਜ ਸਿੰਘ, ਕਮਲ ਸਿੰਘ ਭੋਇਪੁਰ, ਬਲਜੀਤ ਸਿੰਘ ਧੰਜੂ, ਫੁੱਮਣ ਸਿੰਘ ਆਦਿ ਹਾਜ਼ਰ ਸਨ।

Post a Comment

0 Comments
* Please Don't Spam Here. All the Comments are Reviewed by Admin.

Top Post Ad

Below Post Ad

Advt