ਸ਼ਾਹਕੋਟ, (ਐਮ.ਜੇ ਸਿੰਘ): ਕਿਸਾਨ ਨੌਜਵਾਨ ਸਭਾ, ਪਿੰਡ ਕੋਟਲਾ ਸੂਰਜ ਮੱਲ੍ਹ (ਸ਼ਾਹਕੋਟ) ਵੱਲੋਂ ਸਵ: ਮਾਸਟਰ ਸ਼ੀਤਲ ਸਿੰਘ ਅਤੇ ਸਵ: ਮੱਖਣ ਸਿੰਘ ਖੋਸਾ ਨੰਬਰਦਾਰ ਦੀ ਯਾਦ ’ਚ ਗਿਆਨ ਸਿੰਘ ਨੰਦੜ੍ਹਾ ਸਟੇਡੀਅਮ ਪਿੰਡ ਕੋਟਲਾ ਸੂਰਜ ਮੱਲ੍ਹ ਵਿਖੇ ਪਹਿਲਾ ਟਰੈਕਟਰ-ਤਵੀਆਂ ਦਾ ਮੁਕਾਬਲਾ ਕਰਵਾਇਆ ਗਿਆ, ਜਿਸ ਦਾ ਉਦਘਾਟਨ ਬਾਬਾ ਜਸਵੰਤ ਸਿੰਘ ਕੋਟਲਾ ਮੁੱਖ ਸੇਵਾਦਾਰ ਗੁਰਦੁਆਰਾ ਧੰਨ-ਧੰਨ ਬਾਬਾ ਨਿਹਾਲ ਦਾਸ ਕੋਟਲਾ ਸੂਰਜ ਮੱਲ੍ਹ ਅਤੇ ਸੁਰਿੰਦਰਜੀਤ ਸਿੰਘ ਚੱਠਾ ਚੇਅਰਮੈਨ ਮਾਰਕੀਟ ਕਮੇਟੀ ਸ਼ਾਹਕੋਟ ਵੱਲੋਂ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ ਗਿਆ। ਇਸ ਮੌਕੇ ਪੰਜਾਬ ਭਰ ਦੇ ਵੱਖ-ਵੱਖ ਜਿਲਿਆਂ ਤੋਂ ਕਿਸਾਨ ਟਰੈਕਟਰ ਲੈ ਕੇ ਮੁਕਾਬਲੇ ’ਚ ਹਿੱਸਾ ਲੈਣ ਪਹੁੰਚੇ।
ਇਸ ਮੌਕੇ ਸਰਪੰਚ ਗੁਰਨਾਮ ਸਿੰਘ ਖੋਸਾ, ਜਗਤਾਰ ਸਿੰਘ ਖਾਲਸਾ ਪ੍ਰਧਾਨ ਕੋ-ਅਪ੍ਰੇਟਿਵ ਸੁਸਾਇਟੀ ਢੰਡੋਵਾਲ ਅਤੇ ਨਿਰਮਲ ਸਿੰਘ ਢੰਡੋਵਾਲ ਪ੍ਰਧਾਨ ਸ਼ਹੀਦ ਸੰਦੀਪ ਕੁਮਾਰ ਗੱਬਰ ਜ਼ੋਨ ਤਲਵੰਡੀ ਸੰਘੇੜਾ ਨੇ ਕਿਹਾ ਕਿ ਇਹ ਯਾਦਗਾਰੀ ਮੁਕਾਬਲਾ ਇਲਾਕੇ ਦੀਆਂ ਸੰਗਤਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਤੋਂ ਸਬਕ ਸਿਖਣਾ ਚਾਹੀਦਾ ਹੈ ਕਿ ਕਿਸਾਨਾਂ ਦੇ ਪੁੱਤ ਅੱਜ ਵੀ ਚੜ੍ਹਦੀ ਕਲਾ ਵਿੱਚ ਹਨ ਅਤੇ ਜਿਸ ਤਰ੍ਹਾਂ ਅੱਜ ਟਰੈਕਟਰ-ਤਵੀਆਂ ਦੇ ਮੁਕਾਬਲਿਆਂ ਵਿੱਚ ਕਿਸਾਨਾਂ ਦੇ ਪੁੱਤ ਹਿੱਸਾ ਲੈ ਰਹੇ ਹਨ, ਇਸੇ ਤਰ੍ਹਾਂ ਕਾਲੇ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਵੀ ਕਿਸਾਨ ਆਪਣੇ ਟਰੈਕਟਰਾਂ ਸਮੇਤ ਦਿੱਲੀ ਸੰਘਰਸ਼ ਵਿੱਚ ਹਿੱਸਾ ਲੈਂਦੇ ਰਹਿਣਗੇ।
ਇਸ ਮੌਕੇ ਕਸ਼ਮੀਰ ਸਿੰਘ ਚੇਅਰਮੈਨ ਸਰਕਾਰੀ ਹਾਈ ਸਕੂਲ ਕੋਟਲਾ ਸੂਰਜ ਮੱਲ੍ਹ, ਗੁਰਵਿੰਦਰ ਸਿੰਘ ਖੋਸਾ, ਪਰਮਜੀਤ ਸਿੰਘ ਮਾਨ, ਨਿਰਮਲ ਸਿੰਘ ਸਾਬਕਾ ਸਰਪੰਚ, ਗੁਰਮੁੱਖ ਸਿੰਘ ਖੋਸਾ, ਗੁਰਦੇਵ ਸਿੰਘ ਖੋਸਾ, ਸੋਹਣ ਸਿੰਘ ਖਾਲਸਾ, ਬਲਵੀਰ ਸਿੰਘ ਟਰਾਂਸਪੋਰਟਰ, ਬਿੰਦਰ ਸਿੰਘ ਕੋਟਲਾ, ਪਰਮਿੰਦਰ ਸਿੰਘ ਪਿੰਦਾ, ਊਧਮ ਸਿੰਘ ਘੁੰਮਣ, ਰਮੇਸ਼ਵਰ ਚੰਦਰ ਸ਼ਰਮਾਂ, ਨਵਰਾਜ ਮਾਨ ਕੋਟਲਾ, ਸਾਬੀ, ਵੀਰੂ, ਦਵਿੰਦਰ ਸਿੰਘ ਰਹੇਲੂ ਪ੍ਰਧਾਨ, ਸਿਮਰਨਜੀਤ ਸਿੰਘ ਸ਼ੇਰਾਂ, ਜਸਵਿੰਦਰ ਸਿੰਘ ਸਾਬਾ, ਕਿੰਦਾ ਖੋਸਾ, ਸਤਨਾਮ ਸਿੰਘ ਖੋਸਾ, ਸੁਖਜੀਤ ਸਿੰਘ ਝੀਤਾ, ਸਰਬਜੀਤ ਸਿੰਘ ਢੰਡੋਵਾਲ, ਹਰਮਨ ਸਿੰਘ ਕੋਟਲਾ, ਲੱਖੀ ਸਾਦਿਕਪੁਰ, ਬਲਵੀਰ ਸਿੰਘ ਤਲਵੰਡੀ ਸੰਘੇੜਾ, ਇੰਦਰਜੀਤ ਸਿੰਘ ਢੰਡੋਵਾਲ, ਜੱਗੀ ਚੰਠਾ, ਰਾਜਾ ਚੱਠਾ ਢੰਡੋਵਾਲ, ਸੁਖਪਾਲ ਸਿੰਘ ਰੌਂਤ, ਹਰਪ੍ਰੀਤ ਰੌਂਤ, ਜਸਵੰਤ ਸਿੰਘ ਜੱਸਾ ਪ੍ਰਧਾਨ ਗੁਰਦੁਆਰਾ ਢੰਡੋਵਾਲ, ਸੁਖਵਿੰਦਰ ਸਿੰਘ, ਕਰਨੈਲ ਸਿੰਘ ਢੰਡੋਵਾਲ, ਜਗਜੀਤ ਸਿੰਘ ਜੱਗੀ, ਹਰਜਿੰਦਰ ਸਿੰਘ ਸਲੇਮਾ, ਪਰਮਜੀਤ ਸਿੰਘ ਸਲੇਮਾ, ਨਿਰਮਲ ਸਿੰਘ ਬਾਜਵਾ, ਕੁਲਦੀਪ ਸਿੰਘ ਕੋਹਾੜਾ ਕਲਾਂ, ਮੇਜਰ ਸਿੰਘ, ਰਵਿੰਦਰ ਸਿੰਘ ਖੋਸਾ, ਪਰਮਿੰਦਰ ਸਿੰਘ ਬੁੜ੍ਹੀ ਪਿੰਡ, ਰਣਜੀਤ ਸਿੰਘ, ਬਿੰਦੂ ਕੋਟਲਾ, ਚਰਨਜੀਤ ਸਿੰਘ, ਹਰਪ੍ਰੀਤ ਸਿੰਘ ਮਿੰਟੂ, ਹਰਦੀਪ ਸਿੰਘ ਵਾੜਾ ਸਲਾਮ, ਪਰਮਜੀਤ ਸਿੰਘ ਖਾਲਸਾ, ਗੁਰਦੇਵ ਸਿੰਘ, ਮਨਜਿੰਦਰ ਸਿੰਘ, ਗੁਰਮੇਜ ਸਿੰਘ ਖਾਲਸਾ, ਸਤਨਾਮ ਸਿੰਘ ਸੱਤੀ, ਗੁਰਜੀਤ ਸਿੰਘ ਗਿੰਦਾ, ਮਨਦੀਪ ਸਿੰਘ ਲੱਧੜ, ਗੁਰਪਾਲ ਸਿੰਘ ਗੋਪੀ, ਕੁਲਦੀਪ ਸਿੰਘ ਬੁੜੀ ਪਿੰਡ, ਚਰਨ ਵਲੈਤੀਆਂ, ਕਮਲ ਭੋਡੀਪੁਰ, ਅਨਮੋਲ ਪ੍ਰੀਤ ਮੱਲੀਵਾਲ, ਜਗਵੰਤ ਸਿੰਘ ਨਕੋਦਰ, ਗੁਰਵਿੰਦਰ ਸਿੰਘ ਕੋਟਲਾ, ਬੌਬੀ ਮਹੇੜੂ, ਬਿੱਲੂ ਕੋਟਲਾ, ਗੁਰਮੁੱਖ ਸਿੰਘ ਖੋਸਾ, ਜਸਵਿੰਦਰ ਸਿੰਘ ਠੇਕੇਦਾਰ ਆਦਿ ਹਾਜ਼ਰ ਸਨ।